ਪੰਜਾਬ ਅੰਮ੍ਰਿਤਸਰ ਵਿਖੇ ਡੀਜੀਪੀ ਯਾਦਵ ਦੀ ਪ੍ਰੈੱਸ ਕਾਨਫਰੰਸ/ ਧਮਾਕਿਆਂ ਪਿਛੇ ਪਾਕਿਸਤਾਨੀ ਹੱਥ ਹੋਣ ਦਾ ਦਾਅਵਾ/ ਆਪਰੇਸ਼ਨ ਸਿੰਧੂਰ ਦੀ ਵਰ੍ਹੇਗੰਢ ਮੌਕੇ ਦਹਿਸ਼ਤ ਫੈਲਾਉਣ ਦਾ ਸ਼ੱਕ By admin - May 6, 2026 0 2 Facebook Twitter Pinterest WhatsApp ਡੀਜੀਪੀ ਗੌਰਵ ਯਾਦਵ ਨੇ ਅੰਮ੍ਰਿਤਸਰ ਦੇ ਖਾਸਾ ਆਰਮੀ ਕੈਂਪ ਨੇੜੇ ਹੋਏ ਲੋ-ਇੰਟੈਂਸਿਟੀ ਧਮਾਕਿਆਂ ਲਈ ਗੁਆਢੀ ਮੁਲਕ ਪਾਕਿਸਤਾਨ ਨੂੰ ਜ਼ਿੰਮੇਵਾਰ ਦੱਸਿਆ ਹੈ। ਅੰਮ੍ਰਿਤਸਰ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਇਹਨਾਂ ਧਮਾਕਿਆਂ ਪਿੱਛੇ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦਾ ਸਿੱਧਾ ਹੱਥ ਹੈ ਅਤੇ ਇਹ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਇੱਕ ਡੂੰਘੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਇਹ ਧਮਾਕੇ ‘ਆਪਰੇਸ਼ਨ ਸਿੰਦੂਰ’ ਦੀ ਵਰੇਗੰਢ ਮੌਕੇ ਪੰਜਾਬ ਵਿੱਚ ਦਹਿਸ਼ਤ ਫੈਲਾਉਣ ਲਈ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ISI ਪੰਜਾਬ ਰਾਹੀਂ ਦੇਸ਼ ਵਿਰੁੱਧ ‘ਪ੍ਰੋਕਸੀ ਵਾਰ’ ਲੜ ਰਹੀ ਹੈ। ਪੰਜਾਬ ਇੱਕ ਫਰੰਟ ਲਾਈਨ ਸਟੇਟ ਹੈ ਅਤੇ ਦੇਸ਼ ਦੀ ਲੜਾਈ ਲੜ ਰਿਹਾ ਹੈ।” ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਆਈਈਡੀ ਬਲਾਸਟ ਜਾਪਦੇ ਹਨ, ਜੋ ਟਾਈਮਰ ਜਾਂ ਰਿਮੋਟ ਰਾਹੀਂ ਕੀਤੇ ਗਏ ਹੋ ਸਕਦੇ ਹਨ। ਡੀਜੀਪੀ ਨੇ ਦੱਸਿਆ ਕਿ ਬੀਤੀ ਰਾਤ ਤਕਰੀਬਨ 10 ਵਜੇ ਅੰਮ੍ਰਿਤਸਰ ਦੇ ਖਾਸਾ ਆਰਮੀ ਕੈਂਪ ਦੀ ਕੰਧ ਦੇ ਕੋਲ ਇੱਕ ਧਮਾਕਾ ਹੋਇਆ ਸੀ। ਸੂਚਨਾ ਮਿਲਦੇ ਹੀ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ, ਬੀਐਸਐਫ ਦੀਆਂ ਟੀਮਾਂ ਅਤੇ ਬੰਬ ਨਿਰੋਧਕ ਦਸਤੇ ਮੌਕੇ ‘ਤੇ ਪਹੁੰਚ ਗਏ। ਪੂਰੇ ਇਲਾਕੇ ਨੂੰ ਸੈਨੀਟਾਈਜ਼ ਕਰਕੇ ਉੱਥੋਂ ਵਿਗਿਆਨਕ ਜਾਂਚ ਲਈ ਸੈਂਪਲ ਇਕੱਠੇ ਕੀਤੇ ਗਏ ਹਨ। ਇਸ ਸਬੰਧੀ ਰੈਲਵੈਂਟ ਸੈਕਸ਼ਨਾਂ ਤਹਿਤ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਮਲਟੀਪਲ ਟੀਮਾਂ ਹਿਊਮਨ ਅਤੇ ਟੈਕਨੀਕਲ ਇੰਟੈਲੀਜੈਂਸ ਰਾਹੀਂ ਜਾਂਚ ਕਰ ਰਹੀਆਂ ਹਨ। ਖਾਲਿਸਤਾਨ ਲਿਬਰੇਸ਼ਨ ਆਰਮੀ ਵੱਲੋਂ ਲਈ ਗਈ ਜ਼ਿੰਮੇਵਾਰੀ ‘ਤੇ ਬੋਲਦਿਆਂ ਡੀਜੀਪੀ ਨੇ ਇਹ ਨਾਨ-ਐਗਜ਼ਿਸਟੈਂਟ ਜਥੇਬੰਦੀਆਂ ਹਨ, ਜੋ ਸੋਸ਼ਲ ਮੀਡੀਆ ਰਾਹੀਂ ਸਾਡੇ ਯੂਥ ਨੂੰ ਗੁਮਰਾਹ ਕਰਕੇ ਅਤੇ ਲਾਲਚ ਦੇ ਕੇ ਅਜਿਹੀਆਂ ਵਾਰਦਾਤਾਂ ਕਰਵਾਉਂਦੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਪੁਲਿਸ ਇਹਨਾਂ ਗਿੱਦੜ ਧਮਕੀਆਂ ਤੋਂ ਡਰਨ ਵਾਲੀ ਨਹੀਂ ਅਤੇ ਸਿਰ ਚੁੱਕਣ ਵਾਲੇ ਅਨਸਰਾਂ ਨੂੰ ਕੁਚਲ ਦਿੱਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇਸ਼ ਦਾ ਸਭ ਤੋਂ ਸ਼ਾਂਤਮਈ ਸੂਬਾ ਹੈ। ਪੁਲਿਸ ਕੋਲ ਲੋੜੀਂਦੀ ਫੋਰਸ ਮੌਜੂਦ ਹੈ ਅਤੇ ਫੋਰਸ ਦੀ ਹੋਰ ਮਜਬੂਤੀ ਲਈ ਨਵੀਂ ਭਰਤੀ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ, ਇਸ ਸਾਲ 3400 ਕਾਂਸਟੇਬਲਾਂ ਦੀ ਭਰਤੀ ਕੀਤੀ ਜਾ ਰਹੀ ਹੈ। ਪੂਰੇ ਸੂਬੇ ਵਿੱਚ 2300 ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਐਂਟੀ-ਡਰੋਨ ਸਿਸਟਮ ਅਤੇ ਸੈਕੰਡ ਲਾਈਨ ਆਫ਼ ਡਿਫੈਂਸ ਨੂੰ ਮਜ਼ਬੂਤ ਕੀਤਾ ਗਿਆ ਹੈ। ਆਰਮੀ ਅਤੇ ਬੀਐਸਐਫ ਨਾਲ ਮਿਲ ਕੇ ਸਾਂਝੀ ਨਿਗਰਾਨੀ ਕੀਤੀ ਜਾ ਰਹੀ ਹੈ। ਤਾਜਾ ਘਟਨਾਵਾਂ ਬਾਰੇ ਉਨ੍ਹਾਂ ਕਿਹਾ ਕਿ ਪੁਲਿਸ ਦੇ ਹੱਥ ਕੁੱਝ ਅਹਿਮ ਸੁਰਾਖ ਲੱਗੇ ਹਨ, ਜਿਸ ਦੇ ਤਹਿਤ ਮੁਲਜਮਾਂ ਨੂੰ ਛੇਤੀ ਹੀ ਕਾਬੂ ਕਰ ਕੇ ਸ਼ਲਾਖਾ ਪਿੱਛੇ ਸੁੱਟਿਆ ਜਾਵੇਗਾ।