ਪੰਜਾਬ ਪਟਿਆਲਾ ਰੇਲਵੇ ਸਟੇਸ਼ਨ ਦੇ ਬਾਹਰ ਹੰਗਾਮਾ/ 400 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਭਿੱੜੇ ਨੌਜਵਾਨ/ ਬਜ਼ੁਰਗ ਨੇ ਧੋਖੇ ਨਾਲ ਪੈਸੇ ਬਟੋਰਨ ਦੇ ਲਾਏ ਇਲਜ਼ਾਮ By admin - May 6, 2026 0 2 Facebook Twitter Pinterest WhatsApp ਪਟਿਆਲਾ ਦੇ ਰੇਲਵੇ ਸਟੇਸ਼ਨ ਦੇ ਬਾਹਰ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇੱਥੇ ਤਿੰਨ ਨੌਜਵਾਨ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਆਪਸ ਵਿਚ ਭਿੱੜ ਗਏ। ਇਸੇ ਦੌਰਾਨ ਉਨ੍ਹਾਂ ਨੇ ਇਕ ਦੂਜੇ ਤੇ ਘਸੁੰਨ ਮੁੱਕਿਆਂ ਨਾਲ ਹਮਲਾ ਵੀ ਕੀਤਾ। ਇੱਥੇ ਵੀਲ੍ਹ ਚੇਅਰ ਉਤੇ ਬੈਠੇ ਬਜੁਰਗ ਦਵਿੰਦਰ ਸਿੰਘ ਦੇ ਦੱਸਣ ਮੁਤਾਬਕ ਇਹ ਨੌਜਵਾਨ ਉਸ ਨੂੰ ਗੁਰਦੁਆਰਾ ਸਾਹਿਬ ਤੋਂ ਘੁੰਮਾਉਣ ਬਹਾਨੇ ਨਾਲ ਲੈ ਕੇ ਆਏ ਸਨ। ਇਨ੍ਹਾਂ ਨੇ ਉਸ ਤੋਂ 400 ਰੁਪਏ ਲੈ ਲਏ ਪਰ ਵਾਪਸ ਨਹੀਂ ਕੀਤੇ। ਬਾਅਦ ਵਿਚ ਆਪਸ ਵਿਚ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਬਜ਼ੁਰਗ ਨੇ ਪੁਲਿਸ ਪ੍ਰਸ਼ਾਸਨ ਤੋਂ ਕਾਰਵਾਈ ਮੰਗੀ ਹੈ।