ਪੰਜਾਬ ਰਾਜਾ ਵੜਿੰਗ ਦਾ ਆਮ ਆਦਮੀ ਪਾਰਟੀ ’ਤੇ ਸ਼ਬਦੀ ਹਮਲਾ/ ਦਿੱਲੀ ਜਾਣ ਨੂੰ ਲੈ ਕੇ ਸਾਧੇ ਤਿੱਖੇ ਨਿਸ਼ਾਨੇ/ ਕਾਰੋਬਾਰੀਆਂ ਦੇ ਹੱਥਾਂ ’ਚ ਖੇਡਣ ਦੇ ਇਲਜ਼ਾਮ By admin - May 5, 2026 0 2 Facebook Twitter Pinterest WhatsApp ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਮਾਨ ਦੇ ਵਿਧਾਇਕ ਸਮੇਤ ਦਿੱਲੀ ਕੂਚ ’ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਸਰਕਾਰ ਨੇ ਬਾਹਰਲੇ ਰਾਜਾਂ ਨਾਲ ਸਬੰਧਤ ਵਪਾਰੀ ਕਿਸਮ ਦੇ ਬੰਦਿਆਂ ਨੂੰ ਪੰਜਾਬ ਦੇ ਕੋਟੇ ਵਿਚੋਂ ਰਾਜ ਸਭਾ ਮੈਂਬਰ ਬਣਾਇਆ ਅਤੇ ਹੁਣ ਜਦੋਂ ਉਹ ਕਾਰੋਬਾਰੀ ਹਿੱਤਾਂ ਖਾਤਰ ਭਾਜਪਾ ਵਿਚ ਚਲੇ ਗਏ ਹਨ ਤਾਂ ਆਮ ਆਦਮੀ ਪਾਰਟੀ ਰਾਸ਼ਟਰਪਤੀ ਕੋਲ ਜਾਣ ਦੇ ਡਰਾਮੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਬੇਵਕੂਫ ਬਣਾ ਕੇ ਸਰਕਾਰ ਬਣਾਈ ਸੀ ਅਤੇ ਹੁਣ ਵੀ ਉਹੀ ਕੰਮ ਕਰ ਰਹੀ ਹੈ।