ਪੰਜਾਬ ਤਰਨ ਤਾਰਨ ’ਚ ਸਾਲੇ ਹੱਥੋਂ ਜੀਜੇ ਦਾ ਕਤਲ/ ਚਾਕੂ ਮਾਰ ਕੇ ਉਤਾਰਿਆ ਮੌਤ ਦੇ ਘਾਟ/ ਮੁਰਾਦਪੁਰਾ ਮੁਹੱਲੇ ਦੀ ਘਟਨਾ, ਪੁਲਿਸ ਕਰ ਰਹੀ ਜਾਂਚ By admin - May 4, 2026 0 2 Facebook Twitter Pinterest WhatsApp ਤਰਨ ਤਾਰਨ ਦੇ ਮੁਹੱਲਾ ਮੁਰਾਦਪੁਰੇ ਵਿਖੇ ਸਾਲੇ ਹੱਤੋਂ ਜੀਜੇ ਦਾ ਕਤਲ ਹੋਣ ਦੀ ਸਨਸਨੀਖੇਜ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਮੁਕੱਦਰ ਵਜੋਂ ਹੋਈ ਹੈ। ਖਬਰਾਂ ਮੁਤਾਬਕ ਮੁਕੱਦਰ ਦਾ ਆਪਣੀ ਪਤਨੀ ਨਾਲ ਝਗੜਾ ਹੋ ਰਿਹਾ ਸੀ, ਜਿਸ ਨੂੰ ਰੋਕਣ ਲਈ ਉਸ ਦਾ ਸਾਲਾ ਰੁਸ਼ਮਤ ਪਹੁੰਚਿਆ ਸੀ। ਇਸੇ ਦੌਰਾਨ ਰੁਸ਼ਮਤ ਨੇ ਨਸ਼ੀ ਦੀ ਹਾਲਤ ਵਿਚ ਆਪਣੇ ਜੀਜੇ ਮੁਕੱਦਰ ਉਤੇ ਚਾਕੂ ਨਾਲ ਵਾਰ ਕਰ ਦਿੱਤਾ। ਉਸ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਆਪਣੇ ਪਿੱਛੇ ਚਾਰ ਬੱਚੇ ਅਤੇ ਪਤਨੀ ਛੱਡ ਗਿਆ ਹੈ। ਪੁਲਿਸ ਨੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।