ਪੰਜਾਬ ਫਿਰੋਜ਼ਪੁਰ ’ਚ ਤਿੰਨ ਧੀਆਂ ਦੇ ਪਿਓ ਵੱਲੋਂ ਖੁਦਕੁਸ਼ੀ/ ਦੁਕਾਨਾਂ ਤੇ ਕਬਜ਼ੇ ਤੋਂ ਦੁਖੀ ਹੋ ਕੇ ਚੁੱਕਿਆ ਖੌਫਨਾਕ ਕਦਮ/ ਮੌਤ ਤੋਂ ਪਹਿਲਾਂ ਦਾ ਆਡੀਓ ਵਾਇਰਲ, ਪੁਲਿਸ ਕਰ ਰਹੀ ਜਾਂਚ By admin - May 4, 2026 0 2 Facebook Twitter Pinterest WhatsApp ਫਿਰੋਜਪੁਰ ਦੇ ਕਸਬਾ ਮਮਦੋਟ ਦੇ ਬਸਤੀ ਪਠਾਣਾ ਵਾਲੀ ਵਿੱਚ ਰਹਿਣ ਵਾਲੇ ਗੁਰਜੰਟ ਸਿੰਘ ਨੇ ਆਪਣੀ ਦੁਕਾਨਾਂ ਤੇ ਹੋਏ ਕਬਜ਼ੇ ਤੋਂ ਦੁਖੀ ਹੋ ਕੇ ਆਪਣੇ ਆਪ ਨੂੰ ਮੌਤ ਨੂੰ ਗਲੇ ਲਗਾ ਲਿਆ। ਆਤਮ ਹੱਤਿਆ ਕਰਨ ਤੋਂ ਪਹਿਲਾਂ ਉਸਨੇ ਇੱਕ ਵਾਈਸ ਦੇ ਰਿਕਾਰਡਿੰਗ ਵੀ ਛੱਡੀ ਜਿਸ ਵਿੱਚ ਦੱਸ ਰਿਹਾ ਕਿੰਨੇ ਲੋਕਾਂ ਨੇ ਉਸ ਦੀਆਂ ਦੁਕਾਨਾਂ ਤੇ ਕਬਜ਼ਾ ਕੀਤਾ ਹੈ। ਦੁਕਾਨਾਂ ਦੇ ਝਗੜੇ ਦਾ ਕੇਸ ਮਾਣਯੋਗ ਅਦਾਲਤ ਵਿੱਚ ਚੱਲ ਰਿਹਾ ਸੀ ਜਿਸ ਤੋਂ ਬਾਅਦ ਉਹ ਇਨਾ ਪਰੇਸ਼ਾਨ ਹੋ ਚੁੱਕਿਆ ਸੀ ਕਿ ਉਸ ਕੋਲ ਆਪਣੀ ਜੀਵਨ ਲੀਲਾ ਖਤਮ ਕਰਨ ਤੋਂ ਸਿਵਾ ਹੋਰ ਕੋਈ ਰਾਹ ਨਹੀਂ ਬਚਿਆ ਜਿਸ ਕਰਕੇ ਉਸ ਨੇ ਖੌਫਨਾਕ ਕਦਮ ਚੁੱਕਿਆ ਹੈ। ਪਰਿਵਾਰਕ ਮੈਂਬਰਾਂ ਅਤੇ ਆਡੀਓ ਰਿਕਾਰਡਿੰਗ ਦੇ ਆਧਾਰ ਤੇ ਪੁਲਿਸ ਨੇ ਅੱਠ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਆਪਣੀ ਜੱਦੀ ਦੁਕਾਨਾਂ ਤੇ ਹੋਏ ਕਬਜ਼ੇ ਨੂੰ ਛਡਾਉਣ ਦੀ ਕੋਸ਼ਿਸ਼ ਕਰਦਾ ਹਾਰ ਕੇ ਗੁਰਜੰਟ ਸਿੰਘ ਨੇ ਮੌਤ ਨੂੰ ਗਲੇ ਲਗਾ ਲਿਆ ਅਤੇ ਆਤਮ ਹੱਤਿਆ ਕਰਨ ਤੋਂ ਪਹਿਲਾਂ ਉਸ ਨੇ ਆਪਣੇ ਨਾਲ ਹੋਏ ਧੱਕੇ ਦੀ ਸਾਰੀ ਆਡੀਓ ਰਿਕਾਰਡਿੰਗ ਵੀ ਪਿੱਛੇ ਛੱਡੀ ਜਿਸ ਵਿੱਚ ਉਹ ਦੱਸ ਰਿਹਾ ਕਿ ਉਸ ਦੀਆਂ ਜੱਦੀ ਦੁਕਾਨਾਂ ਤੇ ਕਈ ਲੋਕਾਂ ਨੇ ਕਬਜ਼ੇ ਕੀਤੇ ਨੇ ਜਿਨਾਂ ਦਾ ਮਾਨਯੋਗ ਅਦਾਲਤ ਵਿੱਚ ਕੇਸ ਚੱਲ ਰਿਹਾ ਸੀ ਲੰਬਾ ਸਮਾਂ ਹੋ ਗਿਆ ਪਰ ਉਸ ਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਜਿਸ ਤੋਂ ਨਿਰਾਸ਼ ਚੱਲਦਿਆਂ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪਰਿਵਾਰ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ ਕਿ ਗੁਰਜੰਟ ਸਿੰਘ ਆਪਣੇ ਪਿੱਛੇ ਆਪਣੀਆਂ ਧੀਆਂ ਨੂੰ ਛੱਡ ਗਿਆ ਆਡੀਓ ਰਿਕਾਰਡਿੰਗ ਵਿੱਚ ਉਹ ਦੱਸ ਰਿਹਾ ਹੈ ਉਹਨਾਂ ਦੇ ਵਿਆਹ ਵਾਸਤੇ ਵੀ ਉਸ ਕੋਲ ਕੋਈ ਪੈਸੇ ਨਹੀਂ ਸੀ ਜਿਸ ਕਰਕੇ ਉਹ ਕਾਫੀ ਪਰੇਸ਼ਾਨ ਰਹਿੰਦਾ ਸੀ ਮਜਬੂਰਨ ਉਸ ਕੋਲ ਆਤਮ ਹੱਤਿਆ ਕਰਨ ਤੋਂ ਸਵਾ ਕੋਈ ਹੋਰ ਰਸਤਾ ਨਹੀਂ ਸੀ ਭਾਵੇਂ ਅਸੀਂ ਇਸ ਆਡੀਓ ਰਿਕਾਰਡਿੰਗ ਦੀ ਤਕਦੀਸ ਨਹੀਂ ਕਰਦੇ ਲੇਕਿਨ ਪਰਿਵਾਰ ਨੇ ਇਸ ਨੂੰ ਸਭ ਸੱਚ ਦੱਸਿਆ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਜਦ ਇਸ ਮਾਮਲੇ ਨੂੰ ਲੈ ਕੇ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਪੁਲਿਸ ਨੇ ਦੱਸਿਆ ਕਿ ਅੱਠ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਆਰੋਪੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।