ਪੰਜਾਬ ਜੰਡਿਆਲਾ ਗੁਰੂ ’ਚ ਖੜ੍ਹੀ ਕਾਰ ਨੂੰ ਅੱਗ/ ਜਾਨੀ ਨੁਕਸਾਨ ਤੋਂ ਬਚਾਅ/ ਕਾਰ ਸੜ ਕੇ ਸੁਆਹ, ਪੁਲਿਸ ਕਰ ਰਹੀ ਜਾਂਚ By admin - May 4, 2026 0 2 Facebook Twitter Pinterest WhatsApp ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਨੈਸ਼ਨਲ ਹਾਈਵੇ ਉਤੇ ਖੜ੍ਹੀ ਕਾਰ ਨੂੰ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਕਾਰ ਵਿੱਚ ਚਾਰ ਵਿਅਕਤੀ ਮੌਜੂਦ ਸਨ ਜੋ ਪੱਟੀ ਦੇ ਪਿੰਡ ਕੱਚੇ ਪੱਕੇ ਤੋਂ ਜੰਡਿਆਲਾ ਗੁਰੂ ਆਏ ਸਨ। ਇਸੇ ਦੌਰਾਨ ਕਾਰ ਨੂੰ ਅਚਾਨਕ ਅੱਗ ਲੱਗ ਗਈ। ਇਸ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਜਦਕਿ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਇਹ ਅੱਕ ਸ਼ਾਰਟ ਸਰਕਟ ਕਾਰਨ ਲੱਗੀ ਮੰਨੀ ਜਾ ਰਹੀ ਹੈ।