ਪੰਜਾਬ ਭਿੱਖੀਵਿੰਡ ਦੇ ਪਿੰਡ ਸਾਡਪੁਰਾ ’ਚ ਨੌਜਵਾਨ ਦਾ ਕਤਲ/ ਪੁਰਾਣੀ ਰੰਜ਼ਿਸ਼ ਦੇ ਚਲਦਿਆਂ ਅੰਜ਼ਾਮ ਦਿੱਤੀ ਵਾਰਦਾਤ/ ਕਾਰ ਚ ਜਾਂਦੇ ਨੂੰ ਰਸਤੇ ਚ ਰੋਕ ਕੇ ਕੀਤਾ ਹਮਲਾ By admin - May 2, 2026 0 2 Facebook Twitter Pinterest WhatsApp ਪੁਲਿਸ ਥਾਣਾ ਭਿੱਖੀ ਵਿੰਡ ਅਧੀਨ ਆਉਂਦੇ ਪਿੰਡ ਸਾਡਪੁਰਾ ਵਿਖੇ ਅੱਜ ਇੱਕ ਨੌਜਵਾਨ ਨੂੰ ਪੁਰਾਣੀ ਰੰਜਿਸ਼ ਨੂੰ ਲੈ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਜਸਪਾਲ ਸਿੰਘ ਨੇ ਦੱਸਿਆ ਕਿ ਚੇਲਾ ਮੋੜ ਵਸਨੀਕ ਰਸ਼ਪਾਲ ਸਿੰਘ ਪੁੱਤਰ ਮੁਖਤਿਆਰ ਸਿੰਘ ਆਪਣੀ ਸਵਿਫਟ ਕਾਰ ਤੇ ਸਵਾਰ ਹੋ ਕੇ ਪਿੰਡ ਸਾਡਪੁਰਾ ਵਿੱਚੋਂ ਦੀ ਲੰਘ ਰਿਹਾ ਸੀ ਕਿ ਪਿੱਛੋਂ ਆਉਂਦੇ ਥਾਰ ਸਵਾਰਾਂ ਨੇ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਮ੍ਰਿਤਕ ਨੌਜਵਾਨ ਨੇ ਬਚਾਅ ਲਈ ਆਪਣਾ ਪਿਸਤੌਲ ਕੱਢਿਆ ਪਰ ਗੋਲੀ ਨਹੀਂ ਚਲਾ ਸਕਿਆ। ਉਹਨਾਂ ਕਿਹਾ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।