ਪੰਜਾਬ ਸਰਹਿੰਦ ’ਚ ਕੈਮਰਿਆਂ ਦੀ ਦੁਕਾਨ ’ਚੋਂ ਮੋਬਾਇਲ ਚੋਰੀ/ ਦਿਨ-ਦਿਹਾੜੇ ਆਈਫੋਨ ਲੈ ਕੇ ਚੋਰ ਫਰਾਰ/ ਘਟਨਾ ਸੀਸੀਟੀਵੀ ’ਚ ਕੈਦ, ਪੁਲਿਸ ਕਰ ਰਹੀ ਜਾਂਚ By admin - May 1, 2026 0 3 Facebook Twitter Pinterest WhatsApp ਸਰਹਿੰਦ ਸ਼ਹਿਰ ਦੀ ਚੁੰਗੀ ਨੰਬਰ 4 ਨੇੜੇ ਸਥਿਤ ਇੱਕ ਸੀਸੀਟੀਵੀ ਕੈਮਰਿਆਂ ਦੀ ਦੁਕਾਨ ਵਿੱਚ ਦਿਨ-ਦਿਹਾੜੇ ਮੋਬਾਈਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੁਕਾਨ ਮਾਲਕ ਅਮਿਤ ਚੌਹਾਨ ਦੇ ਦੱਸਣ ਮੁਤਾਬਕ ਇੱਕ ਮਹਿਲਾ ਅਤੇ ਇੱਕ ਵਿਅਕਤੀ ਉਸ ਦੀ ਦੁਕਾਨ ‘ਤੇ ਕੈਮਰੇ ਦੇਖਣ ਦੇ ਬਹਾਨੇ ਆਏ ਸਨ। ਜਦੋਂ ਉਹ ਕੈਮਰੇ ਦਿਖਾ ਰਿਹਾ ਸੀ ਤਾਂ ਅਚਾਨਕ ਇਕ ਫ਼ੋਨ ਕਾਲ ਆ ਗਈ। ਜਿਉ ਹੀ ਉਹ ਫੋਨ ਸੁਣਨ ਲੱਗਾ ਤਾਂ ਉਹ ਸਖਸ ਕਾਊਂਟਰ ਤੇ ਚਾਰਜਿੰਗ ਤੇ ਲਾਇਆ ਆਈਫੋਨ ਲੈ ਕੇ ਫਰਾਰ ਹੋ ਗਏ। ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਸਾਹਮਣੇ ਆਈ ਵੀਡੀਓ ਫੁਟੇਜ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਯੋਜਨਾਬੱਧ ਤਰੀਕੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੀੜਤ ਵੱਲੋਂ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਸੀਸੀਟੀਵੀ ਫੁਟੇਜ ਦੇ ਅਧਾਰ ‘ਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।