ਪਟਿਆਲਾ ਪੁਲਿਸ ਹੱਥ ਲੱਗੀ ਧਮਾਕਾ ਮਾਮਲੇ ’ਚ ਵੱਡੀ ਸਫਲਤਾ/ ਆਰਪੀਜੀ, ਆਰਡੀਐਕਸ ਤੇ ਪਿਸਤੌਲਾਂ ਬਰਾਮਦ/ ਮ੍ਰਿਤਕ ਦੇ ਭਰਾ ਦੇ ਖੁਲਾਸਿਆਂ ਦੇ ਆਧਾਰ ’ਤੇ ਬਰਾਮਦਗੀ

0
3

ਪਟਿਆਲਾ ਨੇੜੇ ਟਰੈਕ ‘ਤੇ ਹੋਏ ਧਮਾਕੇ ਦੇ ਮਾਮਲੇ ਦੀ ਜਾਂਚ ਵਿੱਚ ਲੱਗੀ ਪੁਲਿਸ ਹੱਥ ਵੱਡੀ ਸਫਲਤਾ ਲੱਗੀ ਹੈ। ਪਟਿਆਲਾ ਪੁਲਿਸ ਨੇ ਐਸਐਸਓਸੀ ਅੰਮ੍ਰਿਤਸਰ ਦੀ ਟੀਮ ਦੀ ਮਦਦ ਨਾਲ ਤਰਨ ਤਾਰਨ ਦੇ ਪਿੰਡ ਪੰਜਵੜ ਵਿਖੇ ਛਾਪੇਮਾਰੀ ਕਰ ਕੇ ਨਿਹੰਗ ਜਗਰੂਪ ਸਿੰਘ ਦੇ ਭਰਾ ਸਤਨਾਮ ਸਿੰਘ ਪੰਜਵੜ ਦੀ ਨਿਸ਼ਾਨਦੇਹੀ ਉਤੇ ਆਰਪੀਜੀ, ਆਰਡੀਐਕਸ ਤੇ ਹਥਿਆਰਾਂ ਦਾ ਜ਼ਖੀਰਾ ਬਰਾਮਦ ਕੀਤਾ ਹੈ। ਛਾਪੇਮਾਪੀ ਦੌਰਾਨ ਪੁਲਿਸ ਦੇ ਹੱਥ  3 ਕਿੱਲੋ ਆਰਪੀਜੀ, 3 ਡੈਨੋਨੇਟਰ, ਇਕ ਬੈਟਰੀ ਅਤੇ ਡੇਢ ਕਿੱਲੋ ਆਰਡੀਐਕਸ, ਤਿੰਨ ਪਿਸਤੌਲਾਂ, ਇਕ ਹੈੱਡ ਗਰਨੇਡ, ਪੰਜ ਮੈਗਜ਼ੀਨ ਤੋਂ ਇਲਾਵਾ ਦੋ ਵਾਇਰਲੈੱਸ ਸੈੱਟ ਤੇ ਹੋਰ ਸਾਜੋ ਸਾਮਾਨ ਦੀ ਬਰਾਮਦਗੀ ਕੀਤੀ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪਟਿਆਲਾ ਪੁਲਿਸ ਦੀ ਐਸਐਸਓਸੀ ਅੰਮ੍ਰਿਤਸਰਦੀ ਟੀਮ ਨਾਲ ਕੀਤੀ ਗਈ ਛਾਪਾਮਾਰੀ ਪੂਰੀ ਤਰ੍ਹਾਂ ਕਾਮਯਾਬ ਰਹੀ ਹੈ। ਦੱਸਣਾ ਬਣਦਾ ਹੈ ਕਿ ਰੇਲਵੇ ਟਰੈਕ ‘ਤੇ ਧਮਾਕੇ ਦੌਰਾਨ ਤਰਨ ਤਰਨ ਦੇ ਪਿੰਡ ਪੰਜਵੜ ਵਾਸੀ ਨਿਹੰਗ ਜਗਰੂਪ ਸਿੰਘ ਪੰਜਵੜ ਦੀ ਮੌਕੇ ‘ਤੇ ਮੌਤ ਹੋ ਗਈ ਸੀ। ਇਸ ਸਬੰਧੀ ਪੁਲਿਸ ਨੇ ਕਾਰਵਾਈ ਕਰਦਿਆਂ ਧਮਾਕੇ ਲਈ ਜ਼ਿੰਮੇਵਾਰ ਨਿਹੰਗ ਜਗਰੂਪ ਸਿੰਘ ਦੇ ਭਰਾ ਸਤਨਾਮ ਸਿੰਘ ਪੰਜਵੜ ਤੋਂ ਇਲਾਵਾ ਕਰੀਬੀ ਰਿਸ਼ਤੇਦਾਰ ਗੁਰਪ੍ਰੀਤ ਸਿੰਘ ਗੋਪੀ ਨਿਵਾਸੀ ਮੁਰਾਦਪੁਰਾ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ।

LEAVE A REPLY

Please enter your comment!
Please enter your name here