ਪੰਜਾਬ ਸੰਗਰੂਰ ’ਚ ਅਕਾਲੀ ਦਲ ਵਾਰਿਸ ਪੰਜਾਬ ਨੂੰ ਹੁਲਾਰਾ/ ਅਕਾਲੀ ਆਗੂ ਚਮਨਦੀਪ ਮਿਲਖੀ ਪਾਰਟੀ ’ਚ ਸ਼ਾਮਲ/ ਸਾਂਸਦ ਦੇ ਪਿਤਾ ਤਰਸੇਮ ਸਿੰਘ ਨੇ ਕਰਵਾਈ ਸ਼ਮੂਲੀਅਤ By admin - April 29, 2026 0 2 Facebook Twitter Pinterest WhatsApp ਸਾਂਸਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅੱਜ ਸੰਗਰੂਰ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਅਕਾਲੀ ਆਗੂ ਚਮਨਦੀਪ ਸਿੰਘ ਮਿਲਖੀ ਨੂੰ ਵਾਰਿਸ ਪੰਜਾਬ ਪਾਰਟੀ ਅੰਦਰ ਸ਼ਾਮਲ ਕਰਵਾਇਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਤਰਸੇਮ ਸਿੰਘ ਨੇ ਕਿਹਾ ਅੰਮ੍ਰਿਤਪਾਲ ਸਿੰਘ ਨੂੰ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਸਿਆਸੀ ਰੰਜ਼ਿਸ਼ ਤਹਿਤ ਝੂਠੇ ਮਾਮਲੇ ਵਿਚ ਫਸਾ ਕੇ ਡਿਬਰੁਗੜ੍ਹ ਜੇਲ੍ਹ ਅੰਦਰ ਡੱਕਿਆ ਹੋਇਆ ਹੈ। ਅਕਾਲੀ ਦਲ ਨਾਲ ਗਠਜੋੜ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਨਾਲ ਸਾਡਾ ਕੋਈ ਗੱਠਜੋੜ ਨਹੀਂ ਹੋਵੇਗਾ ਜਦਕਿ ਬਾਕੀ ਪੰਥਕ ਧਿਰਾਂ ਲਈ ਰਸਤੇ ਖੁੱਲੇ ਹਨ। ਉਨ੍ਹਾਂ ਅੱਗੇ ਕਿਹਾ ਕਿ ਅਕਾਲੀ ਦਲ ਪੁਨਰ ਸਰਜੀਤ ਦੇ ਕੁਝ ਲੀਡਰਾਂ ਨਾਲ ਭਾਵੇਂ ਸਾਡੇ ਮਤਭੇਦ ਹਨ ਪਰ ਇਸ ਨਾਲ ਗਠਜੋੜ ਵਿਚ ਕੋਈ ਅੜਿੱਕਾ ਨਹੀਂ ਹੈ। ਪੰਜਾਬ ਅੰਦਰ ਅਫੀਮ ਦੀ ਖੇਤੀ ਦੀ ਉੱਠ ਹੀ ਆਵਾਜ ਬਾਰੇ ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਹਰ ਪ੍ਰਕਾਰ ਦੇ ਨਸ਼ੇ ਦਾ ਵਿਰੋਧ ਕਰਦੀ ਹੈ ਲੇਕਿਨ ਜਿਸ ਤਰੀਕੇ ਦੇ ਸਿੰਥੈਟਿਕ ਨਸ਼ੇ ਕਰਕੇ ਹਾਲਾਤ ਪੰਜਾਬ ਬਣੇ ਹਨ ਕੁਝ ਸਮੇਂ ਲਈ ਇਹ ਰਵਾਇਤੀ ਨਸ਼ੇ ਨੂੰ ਮਨਜੂਰੀ ਦਿੱਤੀ ਜਾ ਸਕਦੀ ਹੈ।