ਅਕਾਲੀ ਆਗੂ ਗਰੇਵਾਲ ਦਾ ਮਨਪ੍ਰੀਤ ਇਆਲੀ ’ਤੇ ਹਮਲਾ/ ਪਾਰਟੀ ਖਿਲਾਫ਼ ਗਤੀਵਿਧੀਆਂ ਨੂੰ ਲੈ ਕੇ ਸਾਧਿਆ ਨਿਸ਼ਾਨਾ/ ਕਿਹਾ, ਸਿਆਸੀ ਆਗੂ ਨਹੀਂ ਵੱਡੇ ਕਾਰੋਬਾਰੀ ਹਨ ਮਨਪ੍ਰੀਤ ਇਆਲੀ

0
2

ਸੀਨੀਅਰ ਅਕਾਲੀ ਆਗੂ ਮਹੇਸ਼ਇੰਦਰ ਗਰੇਵਾਲ ਨੇ ਮਨਪ੍ਰੀਤ ਇਆਲੀ ’ਤੇ ਵੱਡਾ ਸ਼ਬਦੀ ਹਮਲਾ ਬੋਲਿਆ ਹੈ। ਮਨਪ੍ਰੀਤ ਇਆਲੀ ਦੇ ਅਕਾਲੀ ਦਲ ਪੁਨਰ ਸੁਰਜੀਤ ਦੇ ਮੰਚਾਂ ਉਤੇ ਸਰਗਰਮ ਹੋਣ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਮਨਪ੍ਰੀਤ ਸਿੰਘ ਇਆਲੀ ਨੂੰ ਸਿਆਸਤਦਾਨ ਕਹਿਣਾ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਵੱਡੇ ਕਾਰੋਬਾਰੀ ਹਨ, ਜਿਨ੍ਹਾਂ ਨੇ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਤੋਂ ਸਿਆਸੀ ਗੁਰ ਸਿੱਖੇ ਹਨ ਪਰ ਅੱਜ ਉਹ ਆਪਣੀ ਮਾਂ ਪਾਰਟੀ ਨੂੰ ਧੋਖਾ ਦੇ ਕੇ ਦੂਜਿਆਂ ਪਿੱਛੇ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਹ ਅਕਾਲੀ ਦਲ ਨਾਲ ਨਹੀਂ ਹਨ ਤਾਂ ਉਨ੍ਹਾਂ ਨੂੰ ਅਸੈਂਬਲੀ ਸੀਟ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।

LEAVE A REPLY

Please enter your comment!
Please enter your name here