ਨਾਭਾ ਦੇ ਪਿੰਡ ਧਾਰੋਕੀ ’ਚ ਨੌਜਵਾਨ ਦਾ ਕਤਲ/ ਤੇਜ਼ਧਾਰ ਹਥਿਆਰਾਂ ਨਾਲ ਉਤਾਰਿਆ ਮੌਤ ਦੇ ਘਾਟ/ ਪੁਲਿਸ ਨੇ ਵੱਖ ਵੱਖ ਐਂਗਲਾਂ ਤੋਂ ਜਾਚ ਕੀਤੀ ਸ਼ੁਰੂ

0
2

 

ਨਾਭਾ ਬਲਾਕ ਦੇ ਪਿੰਡ ਧਾਰੋਕੀ ਵਿਖੇ ਹਾਲਾਤ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਇੱਥੇ ਇਕ 36 ਸਾਲਾ ਨੌਜਵਾਨ ਮੋਹਨ ਦਾਸ ਅਣਪਛਾਤਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਪਰਿਵਾਰ ਦੇ ਦੱਸਣ ਮੁਤਾਬਕ ਮੋਹਨ ਦਾਸ ਰਾਤ 9 ਵਜੇ ਕਿਸੇ ਦੇ ਫੋਨ ਕਰਨ ਬਾਅਦ ਖੇਤਾਂ ਵਿਚ ਗਿਆ ਸੀ। ਇਸ ਤੋਂ ਬਾਅਦ ਉਸ ਦਾ ਫੋਨ ਬੰਦ ਹੋ ਗਿਆ। ਪਰਿਵਾਰ ਵੱਲੋਂ ਭਾਲ ਕਰਨ ਉਤੇ ਮੋਹਨ ਦਾਸ ਗੰਭੀਰ ਜ਼ਖਮੀ ਹਾਲਤ ਵਿਚ ਪਿਆ ਮਿਲਿਆ। ਪਰਿਵਾਰ ਨੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਸਥਾਨਕ ਪੁਲਿਸ ਨੇ ਪਰਿਵਾਰ ਦੇ ਬਿਆਨਾਂ ਉਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਇਲਾਕੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।
ਮ੍ਰਿਤਕ ਦੀ ਪਤਨੀ ਅਨੀਤਾ ਰਾਣੀ ਨੇ ਦੱਸਿਆ ਕਿ ਰਾਤ ਇਹ ਘਰ ਸਨ ਤਾਂ ਕਿਸੇ ਵੱਲੋਂ ਇਸ ਨੂੰ ਫੋਨ ਕਰਕੇ ਬੁਲਾਇਆ ਗਿਆ ਅਤੇ ਇਹ ਚਲੇ ਗਏ ਅਕਸਰ ਹੀ ਪਹਿਲਾਂ ਹੀ ਚਲੇ ਜਾਂਦੇ ਸਨ ਅਤੇ ਵਾਪਸ ਘਰ ਆ ਜਾਂਦੇ ਸਨ। ਪਰ ਇਹ ਜਦੋਂ ਵਾਪਸ ਨਹੀਂ ਆਏ ਤਾਂ ਮੈਂ ਫੋਨ ਕਰਕੇ ਆਪਣੇ ਰਿਸ਼ਤੇਦਾਰਾਂ ਨੂੰ ਦੱਸਿਆ ਤਾਂ ਉਹਨਾਂ ਨੇ ਜਾ ਕੇ ਜਦੋਂ ਖੇਤ ਦੇਖਿਆ ਉਸ ਦੀ ਲਾਸ਼ ਖੂਨ ਨਾਲ ਲੱਥ ਪੱਥ ਪਈ ਸੀ। ਮ੍ਰਿਤਕ ਦੇ ਭਰਾ ਅਤੇ ਪੰਚਾਇਤ ਮੈਂਬਰ ਨੇ ਦੱਸਿਆ ਕਿ ਜੋ ਇਹ ਕਤਲ ਕੀਤਾ ਗਿਆ ਹੈ। ਇਸ ਦਾ ਪੁਲਿਸ ਕਾਤਲਾਂ ਦਾ ਪਤਾ ਲਗਾ ਕੇ ਜੇਲ ਦੀਆਂ ਸਲਾਖਾਂ ਪਿੱਛੇ ਪਹੁੰਚਾਏ ਕਿਉਂਕਿ ਇਸ ਦੀ ਤਾਂ ਕਿਸੇ ਨਾਲ ਦੁਸ਼ਮਣੀ ਵੀ ਨਹੀਂ ਸੀ।
ਨਾਭਾ ਸਦਰ ਥਾਣਾ ਦੇ ਇੰਚਾਰਜ ਜਸਪ੍ਰੀਤ ਸਿੰਘ ਨੇ ਦੱਸਿਆ ਕੀ ਇਹ ਜੋ ਘਟਨਾਕ੍ਰਮ ਹੈ ਇਹ ਰਾਤ ਦਾ ਹੈ ਅਤੇ ਸਾਨੂੰ ਇਹ ਇਤਲਾਅ ਮਿਲੀ ਸੀ ਅਤੇ ਅਸੀਂ ਮੌਕੇ ਤੇ ਹੁਣ ਪਹੁੰਚੇ ਹਾਂ ਮੋਹਨ ਦਾਸ ਦਾ ਕਿਸੇ ਨੇ ਕਤਲ ਕੀਤਾ। ਇਸ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਅਸੀਂ ਵੱਖ-ਵੱਖ ਐਂਗਲਾਂ ਤੇ ਲੱਗੇ ਸੀਸੀਟੀਵੀ ਨੂੰ ਖੰਗਾਲ ਰਹੇ ਹਾਂ, ਅਤੇ ਛੇਤੀ ਹੀ ਅਸੀਂ ਕਾਤਲਾਂ ਤੱਕ ਪਹੁੰਚ ਜਾਵਾਂਗੇ। ਅਸੀਂ ਫਿਲਹਾਲ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ਤੇ ਅਸੀਂ ਕਤਲ ਦਾ ਮਾਮਲਾ ਦਰਜ ਕਰ ਦਿੱਤਾ ਹੈ।

LEAVE A REPLY

Please enter your comment!
Please enter your name here