ਬਿਜਲੀ ਕੱਟਾਂ ਨੂੰ ਲੈ ਕੇ ਮੰਤਰੀ ਸੰਜੀਵ ਅਰੋੜਾ ਦਾ ਬਿਆਨ/ ਸਥਿਤੀ ਨਾਲ ਨਜਿੱਠਣ ਲਈ ਕੀਤੇ ਜਾ ਰਹੇ ਯਤਨ/ ਪਹਿਲੀ ਮਈ ਤੋਂ ਬਾਅਦ ਕੱਟਾਂ ਤੋਂ ਛੁਟਕਾਰੇ ਦਾ ਦਾਅਵਾ

0
4

 

ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਪੰਜਾਬ ਅੰਦਰ ਬਿਜਲੀ ਦੀ ਕਿੱਲਤ ਨੂੰ ਲੈ ਕੇ ਸਰਕਾਰ ਦਾ ਪੱਖ ਮੀਡੀਆ ਸਾਹਮਣੇ ਰੱਖਿਆ ਹੈ। ਇਸ ਸਬੰਧੀ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੰਜੀਵ ਅਰੋੜਾ ਨੇ ਕਿਹਾ ਕਿ ਇਸ ਵਾਰ ਸਮੇਂ ਤੋਂ ਪਹਿਲਾਂ ਬਿਜਲੀ ਦੀ ਡਿਮਾਂਡ ਵਧਣ ਕਾਰਨ ਇਹ ਸਮੱਸਿਆ ਦਰਪੇਸ਼ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਤੋਂ ਇਲਾਵਾ ਪੂਰੇ ਉੱਤਰੀ ਭਾਰਤ ਦੀ ਸਮੱਸਿਆ ਹੈ, ਜਿਸ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਪੂਰੇ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮਸਲੇ ਦੇ ਹੱਲ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਨੇ, ਜਿਸ ਦੇ ਚਲਦਿਆਂ ਪਹਿਲੀ ਮਈ ਤੋਂ ਬਾਅਦ ਇਨ੍ਹਾਂ ਕੱਟਾਂ ਤੋਂ ਪੂਰਨ ਛੁਟਕਾਰਾ ਮਿਲ ਜਾਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ 1500 ਮੈਗਾਵਾਟ ਬਿਜਲੀ ਖਰੀਦ ਰਿਹਾ ਹੈ, ਜਿਸ ਨਾਲ ਚਾਰ ਘੰਟਿਆਂ ਤੋਂ ਵੱਧ ਬਿਜਲੀ ਕੱਟ ਨਹੀਂ ਲੱਗੇਗਾ। ਸ਼ਾਮ 6 ਵਜੇ ਤੋਂ ਸਵੇਰੇ 6 ਵਜੇ ਤੱਕ ਉੱਦਮੀ ਸਿੱਧੀ ਬਿਜਲੀ ਖਰੀਦ ਸਕਣਗੇ। ਉਨ੍ਹਾਂ ਦੱਸਿਆ ਕਿ  ਬਿਜਲੀ ਦੀ ਮੰਗ ਵਿਚ 4000 ਮੈਗਾਵਾਟ ਦਾ ਵਾਧਾ ਹੋਇਆ ਹੈ। ਸਰਕਾਰ ਵੱਲੋਂ ਕੀਤੇ ਪ੍ਰਬੰਧਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ  ਕਿਹਾ ਕਿ ਸਾਰੇ ਥਰਮਲ ਪਲਾਂਟਾਂ ਵਿਚ ਕੋਲਾ ਪਿਆ ਹੋਇਆ ਹੈ, ਜੋ 28 ਤੋਂ 45 ਦਿਨਾਂ ਲਈ ਕਾਫੀ ਹੈ।
ਉਨ੍ਹਾਂ ਕਿਹਾ ਕਿ ਮੁਰੰਮਤ ਦਾ ਕੰਮ ਪਹਿਲਾਂ ਤੋਂ ਨਿਰਧਾਰਤ ਸਮਾਂ-ਸਾਰਣੀ ਮੁਤਾਬਕ ਚੱਲ ਰਿਹਾ ਸੀ, ਜਿਸ ਕਾਰਨ ਯੋਜਨਾਬੱਧ ਬਿਜਲੀ ਕੱਟਾਂ ਦੀ ਗਿਣਤੀ ਵਧ ਗਈ ਸੀ। ਉਨ੍ਹਾਂ ਨੇ ਯਕੀਨ ਦਿਲਾਇਆ ਕਿ ਹੁਣ ਚਾਰ ਘੰਟਿਆਂ ਤੋਂ ਵੱਧ ਬਿਜਲੀ ਕੱਟ ਨਹੀਂ ਹੋਵੇਗਾ। ਖੇਤੀ ਸੀਜ਼ਨ ਦੇ ਕਾਰਨ ਗਰਿੱਡ ‘ਤੇ ਦਬਾਅ ਵਧ ਗਿਆ ਹੈ, ਜਿਸ ਨਾਲ ਕਿਸਾਨਾਂ ਨੂੰ ਫਸਲਾਂ ਦੀ ਕਟਾਈ ਅਤੇ ਆਲੂ-ਟਮਾਟਰ ਦੀ ਕਾਸ਼ਤ ਲਈ ਬਿਜਲੀ ਦੀ ਲੋੜ ਹੈ। ਉਨ੍ਹਾਂ ਕਿਹਾ ਕਿ 6000 ਕਰੋੜ ਦੀ ਲਾਗਤ ਨਾਲ ਟਰਾਂਸਮਿਸ਼ਨ ਅਤੇ ਵੰਡ ਨੈੱਟਵਰਕ ਨੂੰ ਅਪਗ੍ਰੇਡ ਕਰਨ ਦਾ ਕੰਮ ਚੱਲ ਰਿਹਾ ਹੈ। ਉਦਯੋਗਾਂ ਨੂੰ ਰਾਤ ਨੂੰ ਖੁੱਲ੍ਹੀ ਪਹੁੰਚ ਰਾਹੀਂ ਸਿੱਧੀ ਬਿਜਲੀ ਖਰੀਦਣ ਦੀ ਆਗਿਆ ਦਿੱਤੀ ਗਈ ਹੈ, ਤਾਂ ਜੋ ਦਿਨ ਵੇਲੇ ਗਰਿੱਡ ‘ਤੇ ਭਾਰ ਘਟਾਇਆ ਜਾ ਸਕੇ।

 

LEAVE A REPLY

Please enter your comment!
Please enter your name here