ਜਲਾਲਾਬਾਦ ਮੰਡੀ ਘੁਬਾਇਆ ’ਚ ਗੁੰਡਾਗਰਦੀ ਦਾ ਨੰਗਾ ਨਾਚ/ ਪ੍ਰੇਮਿਕਾ ਦੇ ਪਤੀ ਵੱਲੋਂ ਪ੍ਰੇਮੀ ਦੇ ਘਰ ’ਤੇ ਹਮਲਾ

0
2

ਜਲਾਲਾਬਾਦ ਦੀ ਮੰਡੀ ਘੁਬਾਇਆ ਇਲਾਕੇ ਵਿਚ ਹਾਲਾਤ ਇਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਕਾਰ ਤੇ ਮੋਟਰ ਸਾਇਕਲ ਤੇ ਸਵਾਰ ਹੋ ਕੇ ਆਏ ਲੋਕਾਂ ਨੇ ਇਕ ਘਰ ਉਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਮਾਂ ਪੁੱਤਰ ਦੀ ਜੰਮ ਕੇ ਕੁੱਟਮਾਰ ਕੀਤੀ। ਇਸੇ ਦੌਰਾਨ ਇਕੱਤਰ ਹੋਏ ਲੋਕਾਂ ਨੇ ਹਮਲਾਵਰਾਂ ਦੀ ਕਾਰ ਦੀ ਭੰਨਤੋੜ ਵੀ ਕੀਤੀ। ਪੁਲਿਸ ਦੇ ਦੱਸਣ ਮੁਤਾਬਕ ਅਜੇ ਨਾਮ ਦੇ ਸਖਸ਼ ਦੇ ਗੁਰੂ ਹਰ ਸਹਾਇ ਇਲਾਕੇ ਦੀ ਵਿਆਹੁਤਾ ਨੂੰ ਪ੍ਰੇਮ ਸਬੰਧਾਂ ਦੇ ਚਲਦਿਆਂ ਫੋਨ ਲੈ ਕੇ ਦਿੱਤਾ ਸੀ ਜੋ ਉਸ ਨੇ ਵਾਪਸ ਲੈ ਲਿਆ ਸੀ। ਪ੍ਰੇਮਿਕਾ ਦਾ ਪਤੀ ਫੋਨ ਲੈਣ ਲਈ ਪਤਨੀ ਦੇ ਪ੍ਰੇਮੀ ਕੋਲ ਆਇਆ ਸੀ ਜਿੱਥੇ ਦੋਵਾਂ ਵਿਚਾਲੇ ਤਕਰਾਰ ਹੋ ਗਈ, ਜਿਸ ਤੋਂ ਬਾਦ ਉਸ ਨੇ ਸਾਥੀਆਂ ਦੀ ਮਦਦ ਨਾਲ ਹਮਲਾ ਕਰ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਦਰਅਸਲ ਇੱਥੋਂ ਦੇ ਰਹਿਣ ਵਾਲੇ ਇੱਕ ਅਜੇ ਨਾਮ ਦੇ ਸ਼ਖਸ ਦੇ ਗੁਰੂ ਹਰ ਸਹਾਇ ਇਲਾਕੇ ਦੀ ਇੱਕ ਵਿਆਹੁਤਾ ਦੇ ਨਾਲ ਪ੍ਰੇਮ ਸਬੰਧ ਸਨ ਅਤੇ ਅਜੇ ਵੱਲੋਂ ਇੱਕ ਮੋਬਾਈਲ ਫੋਨ ਵੀ ਆਪਣੀ ਪ੍ਰੇਮਿਕਾ ਨੂੰ ਲੈ ਕੇ ਦਿੱਤਾ ਹੋਇਆ ਸੀ। ਬੀਤੇ ਦਿਨੀ ਦੋਨਾਂ ਵਿਚਾਲੇ ਲੜਾਈ ਹੋ ਗਈ ਜਿਸ ਤੋਂ ਬਾਅਦ ਅਜੇ ਨੇ ਮੋਬਾਈਲ ਫੋਨ ਵਾਪਸ ਲੈ ਲਿਆ। ਇਸ ਗੱਲ ਦਾ ਪਤਾ ਉਸ ਵਿਆਹੁਤਾ ਦੇ ਘਰ ਵਾਲੇ ਨੂੰ ਲੱਗਿਆ ਤਾਂ ਉਹ ਆਪਣੀ ਘਰਵਾਲੀ ਦੀਆਂ ਕਰਤੂਤਾਂ ਮੋਬਾਈਲ ਦੇ ਵਿੱਚ ਜਾਣਨ ਲਈ ਅਜੇ ਕੋਲ ਫੋਨ ਲੈਣ ਲਈ ਪਹੁੰਚ ਗਿਆ।
ਇਸ ਦੌਰਾਨ ਦੋਵਾਂ ਵਿਚਾਲੇ ਤਕਰਾਰ ਹੋ ਗਈ, ਜਿਸ ਤੋਂ ਬਾਅਦ ਪ੍ਰੇਮਿਕਾ ਦੇ ਘਰਵਾਲਾ ਜਤਿੰਦਰ ਆਪਣੇ ਹੋਰ ਸਾਥੀਆਂ ਨੂੰ ਨਾਲ ਅਜੇ ਦੇ ਘਰ ਦਾਖਲ ਹੋ ਗਿਆ ਅਤੇ ਅਜੇ ਅਤੇ ਉਸਦੀ ਮਾਂ ਦੇ ਗੰਭੀਰ ਜ਼ਖਮੀ ਕਰ ਦਿੱਤਾ। ਰੌਲਾ ਸੁਣ ਕੇ ਪਿੰਡ ਵਾਸੀ ਇਕੱਠਾ ਹੋ ਜਿਨ੍ਹਾਂ ਨੇ ਜਤਿੰਦਰ ਦੀ ਕਾਰ ਨਾਲ ਭੰਨਤੋੜ ਕੀਤੀ। ਜਤਿੰਦਰ ਆਪਣੇ ਸਾਥੀਆਂ ਸਮੇਤ ਇੱਕ ਵਾਰ ਤਾਂ ਮੌਕੇ ਤੋਂ ਫਰਾਰ ਹੋ ਗਿਆ ਪਰ ਤਕਰੀਬਨ ਅੱਧੇ ਪੌਣੇ ਘੰਟੇ ਬਾਅਦ ਵਾਪਸ ਆ ਕੇ ਹਵਾਈ ਫਾਇਰ ਕੀਤੇ ਤੇ ਕਾਰ ਲੈ ਕੇ ਫਰਾਰ ਹੋ ਗਿਆ।
ਉਧਰ ਇਸ ਮਾਰਕਟਾਈ ਦੇ ਵਿੱਚ ਜ਼ਖਮੀ ਹੋਏ ਅਜੇ ਅਤੇ ਉਸ ਦੀ ਮਾਤਾ ਨੂੰ ਜਲਾਲਾਬਾਦ ਦੇ ਸਿਵਲ ਹਸਪਤਾਲ ਲਿਆਂਦਾ ਜਾਂਦਾ ਜਿੱਥੇ ਹਾਲਤ ਗੰਭੀਰ ਦੇਖਦੇ ਹੋਏ ਫਰੀਦਕੋਟ ਰੈਫਰ ਕਰ ਦਿੱਤਾ ਜਾਂਦਾ ਹੈ। ਫਿਲਹਾਲ ਫਰੀਦਕੋਟ ਵਿਖੇ ਅਜੇ ਦਾ ਇਲਾਜ ਚੱਲ ਰਿਹਾ ਹੈ। ਉਧਰ ਇਸ ਮਾਮਲੇ ਤੇ ਜਲਾਲਾਬਾਦ ਦੇ ਸਬ ਡਿਵੀਜ਼ਨ ਦੇ ਡੀਐਸਪੀ ਗੁਰਸੇਵਕ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਅਜੇ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਹਨ ਅਤੇ ਬਣਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਏਗੀ।

LEAVE A REPLY

Please enter your comment!
Please enter your name here