ਪੰਜਾਬ ਬਟਾਲਾ ’ਚ ਵਿਧਾਇਕ ਸ਼ੈਰੀ ਕਲਸੀ ਨੇ ਘੇਰੀ ਭਾਜਪਾ/ ਰਾਜ ਸਭਾ ਮੈਂਬਰਾਂ ਦੇ ਭਾਜਪਾ ’ਚ ਜਾਣ ’ਤੇ ਚੁੱਕੇ ਸਵਾਲ/ ਪਾਰਟੀ ਨੂੰ ਨੁਕਸਾਨ ਤੋਂ ਕੀਤਾ ਇਨਕਾਰ By admin - April 25, 2026 0 3 Facebook Twitter Pinterest WhatsApp ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਸੱਤ ਰਾਜ ਸਭਾ ਮੈਂਬਰਾਂ ਦੇ ਭਾਜਪਾ ਵਿਚ ਜਾਣ ਨੂੰ ਲੈ ਕੇ ਤੰਜ ਕੱਸਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਸੁਖਪਾਲ ਖਹਿਰਾ ਵਰਗੇ ਆਗੂ ਪਾਰਟੀ ਛੱਡ ਕੇ ਗਏ ਸੀ ਤਾਂ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਬਣ ਗਏ ਸੀ ਅਤੇ ਹੁਣ 7 ਰਾਜ ਸਭਾ ਮੈਂਬਰਾਂ ਦੇ ਜਾਣ ਨਾਲ ਅਰਵਿੰਦ ਕੇਜਰੀਵਾਲ ਪ੍ਰਧਾਨ ਮੰਤਰੀ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਅੰਦਰ ਵੱਡੇ ਕੰਮ ਕੀਤੇ ਨੇ, ਜਿਸ ਦੇ ਚਲਦਿਆਂ ਲੋਕ ਪਾਰਟੀ ਨਾਲ ਜੁੜੇ ਹੋਏ ਨੇ। ਉਨ੍ਹਾਂ ਕਿਹਾ ਕਿ ਰਾਜ ਸਭਾ ਮੈਂਬਰਾਂ ਦਾ ਲੋਕਾਂ ਨਾਲ ਕੋਈ ਰਾਬਤਾ ਨਹੀ ਹੁੰਦੀ ਇਸ ਲਈ 7 ਰਾਜ ਸਭਾ ਮੈਂਬਰਾਂ ਦੇ ਜਾਣ ਨਾਲ ਪਾਰਟੀ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਵਿਧਾਇਕ ਕਲਸੀ ਨੇ ਕਿਹਾ ਕਿ ਇਹ ਪਾਰਟੀ ਦੇ ਹੱਕ ਦੀ ਗੱਲ ਆ ਇੱਕ ਸਮਾਂ ਸੀ ਜਦੋਂ ਸੁਖਪਾਲ ਖਹਿਰਾ ਵਰਗੇ ਪਾਰਟੀ ਛੱਡ ਕੇ ਗਏ ਸਨ ਉਦੋਂ ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਨੇ ਪੂਰੀ ਪਾਰਟੀ ਦਾ ਹੀ ਬੇੜਾ ਗਰਕ ਕਰ ਦਿੱਤਾ ਹੈ ਔਰ ਪੂਰੀ ਪਾਰਟੀ ਖਤਮ ਹੋ ਜਾਏਗੀ ਪਰ ਇਸ ਦੇ ਉਲਟ ਪੰਜਾਬ ਵਿੱਚ ਸਰਕਾਰ ਬਣੀ ਸਾਡੇ ਗੁਜਰਾਤ ਦੇ ਵਿੱਚ ਵੀ ਵਿਧਾਇਕ ਨੇ ਅਤੇ ਹੋਰ ਕਈ ਸੂਬਿਆਂ ਦੇ ਵਿੱਚ ਸਾਡੀ ਨੁਮਾਇੰਦਗੀ ਹੈ ਇਹ ਚੰਗਾ ਹੋਇਆ ਕਿ ਇਹ ਸਤ ਲੋਕ ਪਾਰਟੀ ਛੱਡ ਗਏ ਨੇ ਹੁਣ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਅਰਵਿੰਦ ਕੇਜਰੀਵਾਲ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ