ਚੰਡੀਗੜ੍ਹ ’ਚ ਬਿਕਰਮ ਮਜੀਠੀਆ ਦੀ ਪ੍ਰੈੱਸ ਕਾਨਫਰੰਸ/ ਭਾਈ ਹਰਬੰਸ ਸਿੰਘ ਦੇ ਪਰਿਵਾਰ ਹਾਜ਼ਰੀ ’ਚ ਕੀਤਾ ਸੰਬੋਧਨ/ ਵਿਧਾਇਕ ਕੁਲਵੰਤ ਸਿੰਘ ’ਤੇ ਜ਼ਮੀਨ ਹੜੱਪਣ ਦੇ ਇਲਜ਼ਾਮ

0
2

ਅਕਾਲੀ ਆਗੂ ਬਿਕਰਮ ਮਜੀਠੀਆ ਨੇ ਪ੍ਰੈੱਸ ਕਾਨਫਰੰਸ ਕਰ ਕੇ ਸਾਬਕਾ ਰਾਗੀ ਭਾਈ ਹਰਬੰਸ ਸਿੰਘ ਜਗਾਦਰੀ ਵਾਲਿਆਂ ਦੀ ਜ਼ਮੀਨ ਮਾਮਲੇ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਹੈ। ਬਿਕਰਮ ਮਜੀਠੀਆ ਨੇ ਭਾਈ ਹਰਬੰਸ ਸਿੰਘ ਦੇ ਪਰਿਵਾਰ ਨੂੰ ਮੀਡੀਆ ਦੀ ਰੂਬਰੂ ਕਰਦਿਆਂ ਲੁਧਿਆਣਾ ਤੋਂ ਆਪ ਵਿਧਾਇਕ ਕੁਲਵੰਤ ਸਿੰਘ ਸਿੱਧੂ ਉਤੇ ਭਾਈ ਹਰਬੰਸ ਸਿੰਘ ਦੇ ਪਰਿਵਾਰ ਦੀ ਜ਼ਮੀਨ ਹੜੱਪਣ ਦੇ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਭਾਈ ਹਰਬੰਸ ਸਿੰਘ ਜਗਾਧਰੀ ਵਾਲੇ ਦੀ ਜਾਇਦਾਦ ਜ਼ਬਤ ਕਰਨ ਦੀ ਧਮਕੀ ਦੇਣ ਦੇ ਨਾਲ ਨਾਲ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਇਸ ਲਈ ਵਿਧਾਇਕ ਖਿਲਾਫ ਫੌਜਦਾਰੀ ਮਾਮਲਾ ਦਰਜ ਹੋਣਾ ਚਾਹੀਦਾ ਹੈ।
ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਿਕਰਮ ਮਜੀਠੀਆ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਆਪ ਵਿਧਾਇਕ ਨੇ ਨਾ ਸਿਰਫ ਰਾਗੀ ਪਰਿਵਾਰ ਦੀ ਜਾਇਦਾਦ ਹੜੱਪ ਕਰਨ ਦੀ ਕੋਸ਼ਿਸ਼ ਕੀਤੀ ਬਲਕਿ ਪਰਿਵਾਰ ਵੱਲੋਂ ਮਦਦ ਕਰਨ ਵਾਸਤੇ ਉਹਨਾਂ ਕੋਲ ਪਹੁੰਚ ਕਰਨ ’ਤੇ ਨਾਂ ਸਿਰਫ ਜਾਇਦਾਦ ਵਿਚ ਹਿੱਸਾ ਮੰਗਿਆ ਬਲਕਿ ਇਹ ਵੀ ਮੰਗ ਕੀਤੀ ਕਿ 20 ਕਰੋੜ ਰੁਪਏ ਦੀ ਜਾਇਦਾਦ ਉਹਨਾਂ ਨੂੰ ਸਿਰਫ 5 ਕਰੋੜ ਰੁਪਏ ਵਿਚ ਵੇਚ ਦਿੱਤੀ ਜਾਵੇ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਹ ਵਸੂਲੀ, ਜ਼ਮੀਨ ਹਥਿਆਉਣ ਤੇ ਧਮਕਾਉਣ ਦਾ ਕੇਸ ਬਣਦਾ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਨੇ ਪਰਿਵਾਰ ਨੂੰ ਆਪਣੇ ਘਰ ਸੱਦ ਕੇ ਇਕ ਵੀਡੀਓ ਵੀ ਜਾਰੀ ਕਰਨ ਦਾ ਯਤਨ ਕੀਤਾ ਕਿ ਮਾਮਲੇ ਵਿਚ ਸਮਝੌਤਾ ਹੋ ਗਿਆ ਹੈ। ਉਹਨਾਂ ਕਿਹਾ ਕਿ ਭਾਈ ਹਰਬੰਸ ਸਿੰਘ ਦੇ ਪੋਤੇ ਮਹਾਗੁਰਜੋਤ ਸਿੰਘ ਜਿਹਨਾਂ ਨੇ ਇਸ ਮੌਕੇ ਪਰਿਵਾਰ ਦਾ ਪੱਖ ਦੱਸਿਆ, ਨੇ ਖੁਲ੍ਹਾਸਾ ਕੀਤਾ ਕਿ ਉਹਨਾਂ ਨੂੰ ਕਮਿਸ਼ਨਰ ਦਫਤਰ ਦਾ ਨਾਮ ਲੈ ਕੇ ਵਿਧਾਇਕ ਦੇ ਘਰ ਲਿਜਾਇਆ ਗਿਆ ਅਤੇ ਬੰਦੂਕ ਦੀ ਨੋਕ ’ਤੇ ਧਮਕਾਇਆ ਵੀ ਗਿਆ।
ਬਿਕਰਮ ਮਜੀਠੀਆ ਨੇ ਦੱਸਿਆ ਕਿ ਉਸ ਵੇਲੇ ਵਿਧਾਇਕ ਨੇ ਮਹਾਗੁਰਜੋਤ ਨੂੰ ਆਖਿਆਕਿ  ਉਹ ਜਨਤਕ ਤੌਰ ’ਤੇ ਸਮਝੌਤਾ ਹੋਣ ਦੀ ਗੱਲ ਕਬੂਲੇ ਅਤੇ ਵਾਅਦਾ ਕੀਤਾ ਕਿ ਜ਼ਮੀਨ ਉਹਨਾਂ ਦੇ ਪਰਿਵਾਰ ਨੂੰ ਵਾਪਸ ਮੋੜੀ ਜਾਵੇਗੀ ਪਰ ਜਦੋ ਵੀਡੀਓ ਜਾਰੀ ਹੋ ਗਈ ਤਾਂ ਇਸ ਤੋਂ ਮੁੱਕਰ ਗਿਆ। ਮਹਾਗੁਰਜੋਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਿਧਾਇਕ ਦੇ ਨਜ਼ਦੀਕੀ ਵਰਿੰਦਰ ਸਿੰਘ ਬਾਜਵਾ ਨੇ ਉਹਨਾਂ ਨਾਲ ਵਾਅਦਾ ਕੀਤਾ ਸੀ ਕਿ ਜ਼ਮੀਨ 5 ਕਰੋੜ ਰੁਪਏ ਵਿਚ ਵਿੱਕ ਜਾਵੇਗੀ ਜਿਸ ਤੋਂ ਉਹਨਾਂ ਇਨਕਾਰ ਕਰ ਦਿੱਤਾ।
ਉਹਨਾਂ ਕਿਹਾ ਕਿ ਇਸ ਮਗਰੋਂ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ ਤੇ ਉਹਨਾਂ ਦੀ ਆਵਾਜ਼ ਦਬਾਉਣ ਲਈ ਕਈ ਮਾਣ ਹਾਨੀ ਦੇ ਨੋਟਿਸ ਜਾਰੀ ਕੀਤੇ ਗਏ। ਉਹਨਾਂ ਇਹ ਵੀ ਦੱਸਿਆ ਕਿ ਉਹ ਆਪਣੇ ਪਰਿਵਾਰ ਦੀ ਜਾਇਦਾਦ ਬਚਾਉਣ ਵਾਸਤੇ ਯਤਨਸ਼ੀਲ ਹਨ ਤੇ ਵਾਰ-ਵਾਰ ਪੁਲਿਸ ਤੇ ਮਾਲੀਆ ਵਿਭਾਗ ਨੂੰ ਸ਼ਿਕਾਇਤਾਂ ਦਿੱਤੀਆਂ ਹਨ ਪਰ ਕੋਈ ਅਸਰ ਨਹੀਂ ਹੋਇਆ। ਉਹਨਾਂ ਨੇ ਉਹਨਾਂ ਦੇ ਦਾਦਾ ਜੀ ਦੇ ਖਿਲਾਫ ਕੂੜ ਪ੍ਰਚਾਰ ਮੁਹਿੰਮ ਵਿੱਢਣ ਦੀ ਵੀ ਨਿਖੇਧੀ ਕੀਤੀ ਜਿਸ ਤਹਿਤ ਉਹਾਂ ਨੂੰ ਵਿਧਾਇਕ ਦੇ ਕਹਿਣ ’ਤੇ ਠੱਗ ਤੇ ਚੋਰ ਕਿਹਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਨਾਮੀ ਪਰਿਵਾਰ ਹਾਂ ਜਿਸ ਪਰਿਵਾਰ ਨੂੰ ਪਿਛਲੀਆਂ ਚਾਰ ਪੀੜ੍ਹੀਆਂ ਤੋਂ ਕੀਰਤਨ ਸੇਵਾ ਵਾਸਤੇ ਜਾਣਿਆ ਜਾਂਦਾ ਹੈ।

LEAVE A REPLY

Please enter your comment!
Please enter your name here