ਪਟਿਆਲਾ ਕਮਾਂਡੋ ਕੰਪਲੈਕਸ ֹ’ਚ ਮਹਿਲਾ ਇੰਸਪੈਕਟਰ ਦੀ ਮੌਤ/ ਐਕਸਾਈਜ਼ ਦੌਰਾਨ ਡਿੱਗਣ ਕਾਰਨ ਗਈ ਜਾਨ/ 2023 ’ਚ ਭਰਤੀ ਹੋਈ ਸੀ ਸਬ-ਇੰਸਪੈਕਟਰ ਗੁਲਸ਼ਨ ਕੌਰ

0
2

ਪਟਿਆਲਾ ਦੇ ਕਮਾਂਡੋ ਕੰਪਲੈਕਸ ਵਿੱਚ ਮਹਿਲਾ ਸਬ ਇੰਸਪੈਕਟਰ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਸਬ ਇੰਸਪੈਕਟਰ ਗੁਲਸ਼ਨ ਕੌਰ ਰੋਜ਼ਾਨਾ ਵਾਂਗ ਸਵੇਰੇ ਵੇਲੇ ਐਕਸਾਈਜ਼ ਕਰਨ ਰਹੀ ਸੀ ਕਿ ਅਚਾਨਕ ਡਿੱਗਣ ਕਰਨ ਉਸ ਦੀ ਮੌਤ ਹੋ ਗਈ। ਐਸ.ਐਚ.ਓ ਸਦਰ ਦੇ ਮੁਤਾਬਕ, ਹਰ ਰੋਜ਼ ਦੀ ਤਰ੍ਹਾਂ ਅੱਜ ਸਵੇਰੇ ਵੀ ਉਹ ਆਪਣੀ ਟੀਮ ਨਾਲ ਐਕਸਰਸਾਈਜ਼ ਕਰ ਰਹੀ ਸੀ ਕਿ ਕਮਾਂਡੋ ਕੰਪਲੈਕਸ ਵਿੱਚ ਬਣੀਆਂ ਪੌੜੀਆਂ ‘ਤੇ ਚੜ੍ਹਣ ਦੀ ਟ੍ਰੇਨਿੰਗ ਦੌਰਾਨ ਅਚਾਨਕ ਸੰਤੁਲਨ ਵਿਗੜਣ ਕਾਰਨ ਹੇਠਾਂ ਡਿੱਗ ਗਈ। ਉਸ ਦੇ ਸਿਰ ਵਿਚ ਗੰਭੀਰ ਸੱਟ ਲੱਗ ਗਈ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।
ਮੌਕੇ ‘ਤੇ ਮੌਜੂਦ ਸਟਾਫ ਵੱਲੋਂ ਤੁਰੰਤ ਉਸਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਚੋਟ ਜ਼ਿਆਦਾ ਗੰਭੀਰ ਹੋਣ ਕਾਰਨ ਉਸਨੂੰ ਬਚਾਇਆ ਨਹੀਂ ਜਾ ਸਕਿਆ। SHO ਸਦਰ ਨੇ ਦੱਸਿਆ ਕਿ ਮੌਕੇ ‘ਤੇ ਮੌਜੂਦ ਗਵਾਹਾਂ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਪ੍ਰਾਰੰਭਿਕ ਜਾਂਚ ਵਿੱਚ ਇਹ ਇੱਕ ਹਾਦਸਾ ਹੀ ਲੱਗਦਾ ਹੈ। ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਇਸ ਘਟਨਾ ਨਾਲ ਕਿਸੇ ਤਰ੍ਹਾਂ ਦੀ ਗੋਲੀਬਾਰੀ ਜਾਂ ਹੋਰ ਸ਼ੱਕੀ ਕਾਰਵਾਈ ਦਾ ਕੋਈ ਲਿੰਕ ਨਹੀਂ ਮਿਲਿਆ।
ਮ੍ਰਿਤਕ ਦੀ ਸਾਥੀ ਨੇ ਵੀ ਦੱਸਿਆ ਕਿ ਉਹ ਦੋਵੇਂ ਇਕੱਠੇ ਐਕਸਰਸਾਈਜ਼ ਲਈ ਆਉਣ ਵਾਲੀਆਂ ਸਨ, ਪਰ ਉਹ ਕੁਝ ਦੇਰ ਨਾਲ ਪਹੁੰਚੀ। ਜਦੋਂ ਉਹ ਮੌਕੇ ‘ਤੇ ਪਹੁੰਚੀ ਤਾਂ ਗੁਲਸ਼ਨ ਕੌਰ ਪਹਿਲਾਂ ਹੀ ਡਿੱਗ ਚੁੱਕੀ ਸੀ। ਗੁਲਸ਼ਨ ਕੌਰ ਸਾਲ 2023 ਵਿੱਚ ਭਰਤੀ ਹੋਈ ਸੀ ਅਤੇ 15 ਮਾਰਚ 2026 ਨੂੰ ਕਮਾਂਡੋ ਟ੍ਰੇਨਿੰਗ ਲਈ ਇੱਥੇ ਆਈ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚ ਗਏ। ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

LEAVE A REPLY

Please enter your comment!
Please enter your name here