ਅੰਮ੍ਰਿਤਸਰ ਦੇ ਮਜੀਠਾ ਰੋਡ ’ਤੇ ਲੜਕੀ ਨਾਲ ਖੋਹ/ ਅਣਪਛਾਤਾ ਲੁਟੇਰਾ ਫੋਨ ਖੋਹ ਕੇ ਫਰਾਰ/ ਪੁਲਿਸ ਵੱਲੋਂ ਇਕ ਘੰਟੇ ਅੰਦਰ ਦੋਸ਼ੀ ਗ੍ਰਿਫਤਾਰ

0
2

ਅੰਮ੍ਰਿਤਸਰ ਦੇ ਮਜੀਠਾ ਰੋਡ ਇਲਾਕੇ ਵਿੱਚ ਲੁੱਟ ਦੀ ਇੱਕ ਘਟਨਾ ਸਾਹਮਣੇ ਆਈ, ਜਿੱਥੇ ਇੱਕ ਲੁਟੇਰਾ ਲੜਕੀ ਦਾ ਮੋਬਾਇਲ ਖੋਹ ਕੇ ਫਰਾਰ ਹੋ ਗਿਆ। ਲੁੱਟ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਜਾਣਕਾਰੀ ਅਨੁਸਾਰ ਪੀੜਤਾਂ ਕਾਲਾ ਮਾਲਾ ਚੌਂਕ ਨੇੜੇ ਆਪਣੀ ਭੈਣ ਸਮੇਤ ਖਾਣਾ ਖਾ ਰਹੀ ਸੀ ਕਿ ਇਕ ਨੌਜਵਾਨ ਉਸ ਦਾ ਟੇਬਲ ’ਤੇ ਪਿਆ ਮੋਬਾਈਲ ਫੋਨ ਚੁੱਕ ਕੇ ਫਰਾਰ ਹੋ ਗਿਆ। ਪੀੜਤਾਂ ਨੇ ਉਸ ਦਾ ਪਿੱਛਾ ਵੀ ਕੀਤਾ ਪਰ ਮੁਲਜਮ ਐਕਟਿਵਾ ਉਤੇ ਭੱਜਣ ਵਿਚ ਸਫਲ ਹੋ ਗਿਆ। ਪੀੜਤਾ ਦੀ ਸ਼ਿਕਾਇਤ ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆ ਮੁਲਜਮ ਨੂੰ ਘਟਨਾ ਤੋਂ ਇਕ ਘੰਟੇ ਬਾਦ ਕਾਬੂ ਕਰ ਲਿਆ। ਪੁਲਿਸ ਨੇ ਖੋਹ ਕੀਤਾ ਪਰਸ ਵੀ  ਬਰਾਮਦ ਕਰ ਲਿਆ ਹੈ।
ਪੀੜਤਾਂ ਦੇ ਦੱਸਣ ਮੁਤਾਬਕ ਦੋਸ਼ੀ ਨੇ ਪਹਿਲਾਂ ਪੈਦਲ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਕੁਝ ਦੂਰੀ ‘ਤੇ ਖੜੀ ਆਪਣੀ ਐਕਟਿਵਾ ‘ਤੇ ਬੈਠ ਕੇ ਫਰਾਰ ਹੋ ਗਿਆ। ਪੀੜਤਾ ਨੇ ਹਿੰਮਤ ਦਿਖਾਉਂਦਿਆਂ ਉਸਦਾ ਪਿੱਛਾ ਵੀ ਕੀਤਾ, ਪਰ ਭੱਜਦਿਆਂ ਉਹ ਡਿੱਗ ਗਈ ਜਿਸ ਨਾਲ ਉਸਨੂੰ ਹਲਕੀਆਂ ਚੋਟਾਂ ਵੀ ਆਈਆਂ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮਜੀਠਾ ਰੋਡ ਦੇ ਐਸਐਚਓ ਇੰਸਪੈਕਟਰ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ। ਐਸਆਈ ਹਰਪਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਤਕਨੀਕੀ ਅਤੇ ਸੂਝਬੂਝ ਨਾਲ ਜਾਂਚ ਸ਼ੁਰੂ ਕੀਤੀ। ਪੁਲਿਸ ਦੀ ਮੁਸਤੈਦੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਿਰਫ ਇੱਕ ਘੰਟੇ ਦੇ ਅੰਦਰ ਹੀ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ।
ਪੁਲਿਸ ਵੱਲੋਂ ਆਰੋਪੀ ਕੋਲੋਂ ਪੀੜਤਾ ਦਾ ਫੋਨ, ਪਰਸ ਅਤੇ ਹੋਰ ਸਮਾਨ ਬਰਾਮਦ ਕਰ ਲਿਆ ਗਿਆ, ਨਾਲ ਹੀ ਉਹ ਐਕਟਿਵਾ ਵੀ ਕਬਜ਼ੇ ਵਿੱਚ ਲੈ ਲਈ ਗਈ ਜਿਸ ‘ਤੇ ਉਹ ਭੱਜਿਆ ਸੀ। ਇਸ ਤੁਰੰਤ ਕਾਰਵਾਈ ਨਾਲ ਪੀੜਤਾ ਨੂੰ ਵੱਡੀ ਰਾਹਤ ਮਿਲੀ ਹੈ। ਪੀੜਤਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੁਲਿਸ ਦਾ ਧੰਨਵਾਦ ਕੀਤਾ ਹੈ। ਉਸਨੇ ਕਿਹਾ ਕਿ ਪੁਲਿਸ ਨੇ ਬਹੁਤ ਘੱਟ ਸਮੇਂ ਵਿੱਚ ਉਸਦਾ ਸਮਾਨ ਵਾਪਸ ਦਿਵਾਇਆ, ਜੋ ਕਾਬਿਲ-ਏ-ਤਾਰੀਫ਼ ਹੈ। ਇਸ ਮਾਮਲੇ ਨੇ ਇੱਕ ਵਾਰ ਫਿਰ ਪੁਲਿਸ ਦੀ ਤੇਜ਼ ਕਾਰਵਾਈ ਅਤੇ ਸੁਰੱਖਿਆ ਪ੍ਰਬੰਧਾਂ ‘ਤੇ ਭਰੋਸਾ ਮਜ਼ਬੂਤ ਕੀਤਾ ਹੈ। ਪੁਲਿਸ ਵੱਲੋਂ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here