ਪੰਜਾਬ ਜਲੰਧਰ ਪੁਲਿਸ ਦਾ ਸਪਾ ਸੈਂਟਰ ’ਤੇ ਛਾਪਾ/ ਦੇਹ ਵਪਾਰ ਦੀ ਸ਼ਿਕਾਇਤ ਬਾਅਦ ਕਾਰਵਾਈ/ ਗ੍ਰਾਹਕ ਬਣ ਕੇ ਗਏ ਸ਼ਖਸ਼ ਵੱਲੋਂ ਦੇਹ ਵਪਾਰ ਦੀ ਸ਼ਿਕਾਇਤ By admin - April 23, 2026 0 2 Facebook Twitter Pinterest WhatsApp ਜਲੰਧਰ ਪੁਲਿਸ ਵੱਲੋਂ ਅੱਜ ਸ਼ਹਿਰ ਦੇ ਤਾਜ ਹੋਟਲ ਦੇ ਸਾਹਮਣੇ ਵਾਲੇ ਬਾਜਾਰ ਵਿਚ ਸਥਿਤ ਸਪਾ ਸੈਂਟਰ ਉਤੇ ਛਾਪਾ ਮਾਰਿਆ ਗਿਆ। ਪੁਲਿਸ ਨੇ ਦੇਹ ਵਪਾਰ ਦੇ ਸ਼ੱਕ ਹੇਠ ਕੁੱਝ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਖਬਰਾਂ ਮੁਤਾਬਕ ਇਕ ਸਖਸ਼ ਨੇ ਸਪਾ ਸੈਂਟਰ ਅੰਦਰ ਸਟਿੰਗ ਆਪਰੇਸ਼ਨ ਕਰ ਕੇ ਦੇਹ ਵਪਾਰ ਦਾ ਧੰਦਾ ਹੋਣ ਦਾ ਖੁਲਾਸਾ ਕੀਤਾ ਸੀ। ਸ਼ਿਕਾਇਤਕਰਤਾ ਮੁਤਾਬਕ ਉਸ ਤੋਂ ਵੇਸ਼ਵਾਗਮਨੀ ਲਈ 1500 ਰੁਪੇ ਮੰਗੇ ਗਏ ਸੀ, ਜਿਸ ਦੀ ਉਸ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਪੁਲਿਸ ਨੇ ਛਾਪਾ ਮਾਰ ਕੇ ਕਾਰਵਾਈ ਅਮਲ ਵਿਚ ਲਿਆਂਦੀ। ਸਮਰਾਟ ਨਾਮ ਦੇ ਇਸ ਸਖਸ਼ ਦੇ ਦੱਸਣ ਮੁਤਾਬਕ ਇਹ ਸਪਾ ਸੈਂਟਰ ਪੁਲਿਸ ਸਟੇਸ਼ਨ 7 ਤੋਂ ਕੁੱਝ ਹੀ ਦੂਰੀ ‘ਤੇ ਸਥਿਤ ਹੈ, ਫਿਰ ਵੀ ਇਲਾਕੇ ਵਿੱਚ ਖੁੱਲ੍ਹੇਆਮ ਵੇਸਵਾਗਮਨੀ ਚੱਲ ਰਹੀ ਹੈ। ਆਦਮੀ ਨੇ ਦੱਸਿਆ ਕਿ ਸਪਾ ਸੈਂਟਰ ਵਿੱਚ ਵਿਦੇਸ਼ੀ ਕੁੜੀਆਂ ਲਿਆਂਦੀਆਂ ਜਾਂਦੀਆਂ ਨੇ ਜਿਨ੍ਹਾਂ ਵਿੱਚ ਕੁਝ ਥਾਈਲੈਂਡ ਅਤੇ ਮਲੇਸ਼ੀਆ ਦੀਆਂ ਹਨ। ਜਦੋਂ ਪੁਲਿਸ ਨੇ ਅੱਜ ਸੈਂਟਰ ‘ਤੇ ਛਾਪਾ ਮਾਰਿਆ ਤਾਂ ਕੁੜੀਆਂ ਅਤੇ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਗਿਆ। ਛਾਪੇਮਾਰੀ ਦੌਰਾਨ ਇਤਰਾਜਯੋਗ ਸਮੱਗਰੀ ਤੇ ਨਸ਼ੀਲੇ ਪਦਾਰਥ ਵੀ ਬਰਾਮਦ ਹੋਏ ਹਨ। ਇਸ ਬਾਰੇ ਪੁੱਛੇ ਜਾਣ ਉਤੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਪਾ ਸੈਂਟਰ ਬਾਰੇ ਜਾਣਕਾਰੀ ਮਿਲੀ ਸੀ, ਜਿਸ ਕਾਰਨ ਉਹ ਮੌਕੇ ‘ਤੇ ਪਹੁੰਚੇ। ਹਾਲਾਂਕਿ, ਪੁਲਿਸ ਦਾ ਕਹਿਣਾ ਹੈ ਕਿ ਨੌਜਵਾਨ ਸਪਾ ਸੈਂਟਰ ‘ਤੇ ਮਿਲੇ ਸਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।