ਗੁਰਦਾਸਪੁਰ ’ਚ ਬਿਜਲੀ ਤਾਰਾਂ ਨੇ ਤੋੜੇ ਕਿਸਾਨ ਦੇ ਸੁਪਨੇ/ 10 ਏਕੜ ਕਣਕ ਤੇ 100 ਏਕੜ ਨਾੜ ਸੜ ਕੇ ਸੁਆਹ/ ਪੀੜਤ ਕਿਸਾਨ ਨੇ ਨੁਕਸਾਨ ਦੀ ਭਰਪਾਈ ਮੰਗੀ

0
2

ਗੁਰਦਾਸਪੁਰ ਦੇ  ਪਿੰਡ ਚੱਕ ਸ਼ਰੀਫ ਵਿਖੇ ਬਿਜਲੀ ਮਹਿਕਮੇ ਦੀਆਂ ਤਾਰਾਂ ਨੇ ਕਈ ਕਿਸਾਨਾਂ ਦੇ ਸੁਪਨੇ ਤੋੜ ਦਿੱਤੇ ਹਨ। ਇੱਥੇ ਤਾਰਾਂ ਤੋਂ ਸ਼ਾਰਟ ਸਰਕਟ ਕਾਰਨ ਲੱਗੀ ਅੱਗ ਨਾਲ 100 ਏਕੜ ਤੋਂ ਵਧੇਰੇ ਨਾੜ ਤੋਂ ਇਲਾਵਾ 10 ਏਕੜ ਖੜ੍ਹੀ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ ਹੈ। ਇਹ ਹਾਦਸਾ ਨੀਵੀਆਂ ਤਾਰਾਂ ਨਾਲ ਕੰਬਾਈਨ ਟਕਰਾਉਣ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਪੀੜਤ ਕਿਸਾਨਾਂ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਇਹ ਜ਼ਮੀਨ ਮਹਿੰਗੇ ਭਾਅ ਠੇਕੇ ਉਤੇ ਲਈ ਸੀ, ਪਰ ਹੁਣ ਅੱਗ ਕਾਰਨ ਹੋਏ ਨੁਕਸਾਨ ਨੇ ਉਨ੍ਹਾਂ ਨੂੰ ਆਰਥਿਕ ਮੰਦੀ ਵਿਚ ਧੱਕ ਦਿੱਤਾ ਹੈ। ਕਿਸਾਨਾਂ ਨੇ ਸਰਕਾਰ ਅੱਗੇ ਹੋਏ ਨੁਕਸਾਨ ਦੀ ਭਰਪਾਈ ਵਿਚ ਮਦਦ ਦੀ ਅਪੀਲ ਕੀਤੀ ਹੈ।
ਪੀੜਿਤ ਕਿਸਾਨਾਂ ਅਤੇ ਪਿੰਡ ਚੱਕ ਸ਼ਰੀਫ ਦੇ ਵਾਸੀਆਂ ਤੋਂ ਇਲਾਵਾ ਪਿੰਡ ਭੂਸ਼ ਦੇ ਨੇੜੇ ਕੰਬਾਈਨ ਚਲਾ ਰਹੇ ਕੰਬਾਈਨ ਦੇ ਮਾਲਕ ਨੇ ਦੱਸਿਆ ਕਿ ਜਦੋਂ ਉਹ ਇੱਕ ਖੇਤ ਵਿੱਚ ਕਣਕ ਕੱਟਣ ਲਈ ਔਜਦੇ ਹਨ ਤਾਂ ਖੇਤਾਂ ਵਿੱਚ ਨੀਵੀਆਂ ਤਾਰਾਂ ਨਾਲ ਕੰਬਾਈਨ ਟਕਰਾ ਜਾਣ ਕੋਲ ਖੜੀ ਕਣਕ ਵਿੱਚ ਅੱਗ ਲੱਗ ਗਈ ਜਿਸ ਤੋਂ ਬਾਅਦ ਇਹ ਅੱਗ ਭੜਕਦੀ ਹੋਈ ਪਿੰਡ ਬਜਾੜ ਅਤੇ ਚੱਕ ਸ਼ਰੀਫ ਦੇ ਰਕਬੇ ਵੱਲ ਨੂੰ ਵੱਧ ਗਈ ਜਿਸ ਦੇ ਚਲਦਿਆਂ ਵੱਡੀ ਗਿਣਤੀ ਵਿੱਚ ਜਿੱਥੇ ਅੱਗ ਦੇ ਨਾਲ ਨੂੰ ਅਤੇ ਦਸ ਏਕੜ ਦੇ ਕਰੀਬ ਖੜੀ ਕਣਕ ਨੂੰ ਅੱਗ ਲੱਗ ਗਈ।
ਕਿਸਾਨਾਂ ਦੇ ਦੱਸਣ ਮੁਤਾਬਕ ਉਹਨਾਂ ਦੀ ਕੁੱਲ ਮਿਲਾ ਕੇ 10 ਏਕੜ ਦੇ ਕਰੀਬ ਕਣਕ ਸੜ ਗਈ ਹੈ। ਇਸ ਵਿੱਚ ਦੋ ਏਕੜ ਕਣਕ ਮਹਿੰਦਰ ਸਿੰਘ ਦੀ ਆਪਣੀ ਘਰ ਦੀ ਜੱਦੀ ਖੇਤੀ ਵਾਲੀ ਹੈ ਬਾਕੀ ਦੋਨਾਂ ਕਿਸਾਨਾਂ ਦੀ ਕਣਕ ਠੇਕੇ ਉੱਤੇ ਲਈ ਹੋਈ ਜਮੀਨ ਵਾਲੀ ਸੀ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਅਤੇ ਕਿਸਾਨਾਂ ਨੇ ਬੜੀ ਮੁਸ਼ਕਿਲ ਨਾਲ ਇਸ ਅੱਗ ਦੇ ਕਾਬੂ ਪਾਇਆ। ਇਸ ਦੌਰਾਨ ਪਿੰਡ ਵਿੱਚ ਫਾਇਰ ਬ੍ਰਿਗੇਡ ਦੀ ਗੱਡੀ ਵੀ ਪਹੁੰਚੀ ਪਰ ਉਦੋਂ ਤੱਕ ਅੱਗ ਉੱਤੇ ਕਾਬੂ ਪਾਇਆ ਜਾ ਚੁੱਕਿਆ ਸੀ।
ਇਸ ਮੌਕੇ ਪੀੜਿਤ ਲੋਕਾਂ ਨੇ ਦੱਸਿਆ ਕਿ ਨੇੜਲੇ ਪਿੰਡ ਦੇ ਲਾਈਨਮੈਨ ਜੋ ਕਿ ਪਾਵਰ ਕਾਮ ਦਫਤਰ ਪੁਰਾਣਾ ਛਾਲਾਂ ਦਾ ਕਰਮਚਾਰੀ ਹੈ, ਉਸ ਵੱਲੋਂ ਦੇਣ ਵੇਲੇ ਬਿਜਲੀ ਛੱਡਣ ਕਾਰਨ ਇਹ ਹਾਦਸਾ ਵਾਪਰਿਆ ਹੈ। ਪੀੜਤ ਲੋਕਾਂ ਨੇ ਦੱਸਿਆ ਕਿ ਇਸ ਲਾਈਨਮੈਨ ਤੋਂ ਇਲਾਵਾ ਇੱਕ ਪੁਰਾਣਾਸ਼ਾਲਾ ਪਾਵਰਕਾਮ ਦਾ ਜੇਈ ਵੀ ਇਸ ਅਗਨੀ ਕਾਂਡ ਲਈ ਜਿੰਮੇਵਾਰ ਹੈ ਜਿਸ ਦੇ ਕੰਟਰੋਲ ਵਿੱਚ ਦਿਨ ਵੇਲੇ ਬਿਜਲੀ ਦੀ ਸਪਲਾਈ ਦਾ ਪੂਰਾ ਸਿਸਟਮ ਸੀ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਨੂੰ ਪੀੜਿਤ ਲੋਕਾਂ ਨੂੰ ਪੰਜਾਬ ਪਾਵਰ ਕੌਮ ਕੋਲੋਂ ਬਣਦਾ ਮੁਆਵਜ਼ਾ ਲੈ ਕੇ ਦੇਣ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here