ਸੰਗਰੂਰ ’ਚ ਸੁਨਿਆਰੇ ਦੇ ਘਰ ’ਤੇ ਹਮਲਾ/ ਪੈਟਰੋਲ ਬੰਬ ਸੁੱਟ ਕੇ ਨਕਾਬਪੋਸ਼ ਫਰਾਰ/ ਘਟਨਾ ਸੀਸੀਟੀਵੀ ’ਚ ਕੈਦ, ਪੁਲਿਸ ਕਰ ਰਹੀ ਜਾਂਚ

0
2

ਸੰਗਰੂਰ ਅਧੀਨ ਆਉਂਦੇ ਧੂਰੀ ਦੇ ਸ਼ਿਵਪੁਰੀ ਮੁਹੱਲੇ ਵਿਚ ਸੁਨਿਆਰੇ ਦੇ ਘਰ ਤੇ ਪੈਟਰੋਲ ਪੰਪ ਸੁੱਟਣ ਦੀ ਖਬਰ ਸਾਹਮਣੇ ਆਈ ਹੈ। ਖਬਰਾਂ ਮੁਤਾਬਕ ਰਾਤ 11 ਵਜੇ ਦੇ ਕਰੀਬ ਇਕ ਮੋਟਰ ਸਾਇਕਲ ਉਤੇ ਸਵਾਰ ਹੋ ਕੇ ਆਏ ਤਿੰਨ ਨਕਾਬਪੋਸ਼ ਘਰ ਉਤੇ ਪਟਰੋਲ ਬੰਬ ਸੁੱਟ ਕੇ ਫਰਾਰ ਹੋ ਗਏ। ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਘਟਨਾ ਤੋਂ ਬਾਅਦ ਮੌਕੇ ਤੇ ਇਕੱਠਾ ਹੋਏ ਲੋਕਾਂ ਨੇ ਅੱਗ ਤੇ ਕਾਬੂ ਪਾਇਆ। ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਕਾਰਵਾਈ ਮੰਗੀ ਹੈ।
ਸਾਹਮਣੇ ਆਈਆਂ ਸੀਸੀਟੀਵੀ ਤਸਵੀਰਾਂ ਵਿਚ ਤਿੰਨ ਮੋਟਰਸਾਈਕਲ ਸਵਾਰ ਗਲੀ ਵਿੱਚ ਆਉਂਦੇ ਅਤੇ ਫਿਰ ਇੱਕ ਹੱਥ ਵਿੱਚ ਫੜੀ ਕਿਸੇ ਚੀਜ਼ ਨੂੰ ਅੱਗ ਲਗਾਉਂਦਾ ਹੈ ਅਤੇ ਸੁਨਿਆਰੇ ਦੇ ਘਰ ਦੇ ਗੇਟ ਅੱਗੇ ਸੁੱਟਦਾ ਦਿਖਾਈ ਦੇ ਰਿਹਾ ਹੈ। ਘਟਨਾ ਤੋਂ ਬਾਅਦ ਲੋਕਾਂ ਅੰਦਰ ਦਹਿਸ਼ਤ ਪਾਈ ਜਾ ਰਹੀ ਹੈ। ਪੁਲਿਸ ਨੇ  ਸੀਸੀਟੀਵੀ ਫੁਟੇਜ ਦੇ ਆਧਾਰ ਤੇ ਮੁਲਜਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here