ਪੰਜਾਬ ਫਰੀਦਕੋਟ ਪੁਲਿਸ ਵੱਲੋਂ ਲੁੱਟ-ਖੋਹ ਗਰੋਹ ਦਾ ਪਰਦਾਫਾਸ਼/ 5 ਦੋਸ਼ੀਆਂ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ/ ਲੁੱਟ-ਖੋਹ ਕਰਨ ਦੀ ਤਾਕ ’ਚ ਸਨ ਮੁਲਜ਼ਮ By admin - April 18, 2026 0 2 Facebook Twitter Pinterest WhatsApp ਫਰੀਦਕੋਟ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਵਾਰਦਾਤ ਦੀ ਤਾਕ ਵਿੱਚ ਬੈਠੇ ਗਿਰੋਹ ਦੇ 5 ਮੈਬਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ। ਮੁਲਜਮਾਂ ਦੀ ਪਛਾਣ ਕੁਲਦੀਪ ਸਿੰਘ, ਸੁਖਵਿੰਦਰ ਸਿੰਘ ਉਰਫ ਜੁੰਗਨੂ, ਮਨਪ੍ਰੀਤ ਸਿੰਘ ਉਰਫ ਮਨੀ, ਮੰਗਲ ਸਿੰਘ ਉਰਫ ਮੰਗਾ ਅਤੇ ਰਵੀ ਸਾਰੇ ਵਾਸੀ ਫਰੀਦਕੋਟ ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜੇ ਵਿਚੋਂ 3 ਕ੍ਰਿਪਾਨਾਂ, 1 ਵੱਡਾ ਕਾਪਾ ਅਤੇ 1 ਲੱਕੜ ਦਾ ਸੋਟਾ ਬਰਾਮਦ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣੇਦਾਰ ਚਮਕੌਰ ਸਿੰਘ ਮੁੱਖ ਅਫਸਰ ਥਾਣਾ ਸਿਟੀ-2 ਫਰੀਦਕੋਟ ਦੀ ਨਿਗਰਾਨੀ ਹੇਠ ਮਿਤੀ 16 ਅਪ੍ਰੈਲ ਨੂੰ ਸਹਾਇਕ ਥਾਣੇਦਾਰ ਗੁਰਜੀਤ ਸਿੰਘ ਪੁਲਿਸ ਪਾਰਟੀ ਸਮੇਤ ਚੈਕਿੰਗ ਅਤੇ ਗਸ਼ਤ ਪਰ ਮੌਜੂਦ ਸਨ। ਇਸੇ ਦੌਰਾਨ ਉਹਨਾ ਨੂੰ ਇਤਲਾਹ ਮਿਲੀ ਕਿ ਇਹ ਦੋਸ਼ੀ ਰਾਹਗੀਰਾਂ ਪਾਸੋ ਮਾਰੂ ਹਥਿਆਰਾ ਨਾਲ ਲੁੱਟ ਖੋਹ ਕਰਦੇ ਹਨ ਜੋ ਸਾਦਿਕ ਚੌਕ ਤੋ ਡਾਕਖਾਨਾ ਨੂੰ ਜਾ ਰਹੀ ਸੜਕ ਮੰਡੀ ਦੇ ਗੇਟ ਨਾਲ ਬਣੇ ਬਾਥਰੂਮਾਂ ਪਾਸ ਮਾਰੂ ਹਥਿਆਰਾ ਸਮੇਤ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਹਨ। ਪੁਲਿਸ ਪਾਰਟੀ ਵੱਲੋ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ਪਰ ਪਹੁੰਚ ਕੇ ਉਕਤਾਨ ਸਾਰੇ ਦੋਸ਼ੀਆ ਨੂੰ ਮੌਕੇ ਪਰ ਕਾਬੂ ਕੀਤਾ ਗਿਆ। ਜਿਹਨਾ ਪਾਸੋ ਪੁਲਿਸ ਪਾਰਟੀ ਵੱਲੋਂ 03 ਕ੍ਰਿਪਾਨਾ, 01 ਵੱਡਾ ਕਾਪਾ ਅਤੇ 01 ਲੱਕੜ ਦਾ ਸੋਟਾ ਬਰਾਮਦ ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਸਿਟੀ-2 ਫਰੀਦਕੋਟ ਵਿਖੇ ਮੁਕੱਦਮਾ ਨੰਬਰ 182 ਮਿਤੀ 16.04.2026 ਅਧੀਨ ਧਾਰਾ 112(2), 310(4) ਬੀ.ਐਨ.ਐਸ ਦਰਜ ਰਜਿਸਟਰ ਕੀਤਾ ਗਿਆ ਹੈ। ਮੁੱਢਲੀ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਕਿ ਇਹ ਦੋਸ਼ੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸੀ। ਫਰੀਦਕੋਟ ਪੁਲਿਸ ਵੱਲੋਂ ਮੁਲਜਮਾਂ ਨੂੰ ਸਮਾਂ ਰਹਿੰਦੇ ਕਾਬੂ ਕਰ ਲੈਣ ਨਾਲ ਵੱਡੀ ਵਾਰਦਾਤ ਵਾਪਰਨ ਤੋਂ ਬਚਾਅ ਹੋ ਗਿਆ ਹੈ। ਦੱਸਣਯੋਗ ਹੈ ਕਿ ਜਦ ਦੋਸ਼ੀਆ ਦੇ ਕ੍ਰਿਮੀਨਲ ਰਿਕਾਰਡ ਦੀ ਜਾਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਗ੍ਰਿਫਤਾਰ ਦੋਸ਼ੀਆ ਵਿਚ ਸ਼ਾਮਿਲ ਮੰਗਲ ਸਿੰਘ ਉਰਫ ਮੰਗਾ, ਸੁਖਵਿੰਦਰ ਸਿੰਘ ਉਰਫ ਜੁੰਗਨੂ ਅਤੇ ਕੁਲਦੀਪ ਸਿੰਘ ਖਿਲਾਫ ਪਹਿਲਾ ਵੀ ਨਸ਼ੇ ਦੀ ਤਸਕਰੀ, ਚੋਰੀ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਕੁੱਲ 08 ਮਾਮਲੇ ਦਰਜ ਰਜਿਸਟਰ ਹਨ। ਫਰੀਦਕੋਟ ਪੁਲਿਸ ਵੱਲੋਂ ਗ੍ਰਿਫਤਾਰ ਦੋਸ਼ੀਆ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ ਤਾਂ ਜੋ ਦੋਸ਼ੀਆ ਦੇ ਬੈਕਵਰਡ ਅਤੇ ਫਾਰਵਰਡ ਲਿੰਕਾ ਦੀ ਬਾਰੀਕੀ ਨਾਲ ਜਾਚ ਕੀਤੀ ਜਾ ਸਕੇ।