ਪੰਜਾਬ ਅੰਮ੍ਰਿਤਸਰ ਪੁਲਿਸ ਦਾ ਨਸ਼ਿਆਂ ਖਿਲਾਫ਼ ਐਕਸ਼ਨ/ ਨਸ਼ਾ ਤਸਕਰਾਂ ਤੋਂ ਬਰਾਮਦ ਨਸ਼ੇ ਨੂੰ ਕੀਤਾ ਨਸ਼ਟ/ 249 ਮੁਕੱਦਮਿਆਂ ’ਚ ਹੋਈ ਸੀ ਬਰਾਮਦਗੀ By admin - April 18, 2026 0 1 Facebook Twitter Pinterest WhatsApp ਅੰਮ੍ਰਿਤਸਰ ਪੁਲਿਸ ਨੇ ਨਸ਼ਾ ਤਸਕਰਾਂ ਤੋਂ ਬਰਾਮਦ ਕੀਤੇ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਹੈ। ਪੁਲਿਸ ਨੇ ਐਨ.ਡੀ.ਪੀ.ਐਸ ਐਕਟ ਦੇ 249 ਮੁਕੱਦਮਿਆਂ ਵਿੱਚ ਬਰਾਮਦ ਕੀਤਾ ਸੀ। ਇਸ ਤੋਂ ਪਹਿਲਾਂ ਪੁਲਿਸ ਅਧਿਕਾਰੀ ਨਸ਼ਿਆਂ ਦੀਆਂ ਖੇਪਾਂ ਨੂ ਸਥਾਨਕ ਖੰਨਾ ਪੇਪਰ ਮਿੱਲ ਵਿਖੇ ਲੈ ਕੇ ਪੁੱਜੇ ਜਿੱਥੇ ਨਸ਼ੇ ਨੂੰ ਬਾਇਲਰ ਵਿਚ ਪਾ ਕੇ ਨਸ਼ਟ ਕੀਤਾ ਹੈ। ਨਸ਼ਟ ਕੀਤੇ ਗਏ ਮਾਲ ਵਿਚ 891 ਗਰਾਮ ਹੈਰੋਇਨ, 7085 ਨਸ਼ੀਲੇ ਕੈਪਸੂਲ, 4280 ਗੋਲੀਆਂ ਸ਼ਾਮਲ ਹਨ।