ਕਪੂਰਥਲਾ ’ਚ ਪਟਾਕੇ ਦੀ ਚੰਗਿਆੜੀ ਕਾਰਨ ਲੱਗੀ ਅੱਗ/ ਕਿਸਾਨ ਦਾ ਟਰੈਕਟਰ ਤੇ ਕਣਕ ਸੜ ਕੇ ਸੁਆਹ/ ਮੁੰਡਾ ਪੱਕਾ ਹੋਣ ਦੀ ਖੁਸ਼ੀ ’ਚ ਚਲਾਏ ਸੀ ਪਟਾਕੇ

0
2

ਕਪੂਰਥਲਾ ਦੇ ਪਿੰਡ ਲੰਮਿਆਂ ਵਿਚ ਇਕ ਪਰਿਵਾਰ ਦੀਆਂ ਖੁਸ਼ੀਆਂ ਉਸ ਵੇਲੇ ਮੁਸੀਬਤ ਵਿਚ ਬਦਲ ਗਈਆਂ ਜਦੋਂ ਖੁਸ਼ੀ ਵਿਚ ਚਲਾਏ ਪਟਾਕੇ ਨਾਲ ਲੱਗੀ ਅੱਗ ਨਾਲ ਇਕ ਕਿਸਾਨ ਦਾ ਟਰੈਕਟਰ ਤੇ ਕਣਕ ਸੜ ਕੇ ਸੁਆਹ ਹੋ ਗਈ। ਜਾਣਕਾਰੀ ਅਨੁਸਾਰ ਵਿਦੇਸ਼ ’ਚ ਮੁੰਡਾ ਪੱਕੇ ਹੋਣ ਦੀ ਖੁਸ਼ੀ ਵਿਚ ਪਰਿਵਾਰ ਦੇ ਜਵਾਈ ਨੇ ਰੰਗ ਬਰੰਗੇ ਸ਼ੋਟਸ ਚਲਾਏ ਸਨ, ਜਿਨ੍ਹਾਂ ਦੀ ਚੰਗਿਆੜੀ ਨਾਲ ਕਣਕ ਨੂੰ ਲੱਗ ਗਈ ਜਿਸ ਨੇ ਟਰੈਕਟਰ ਨੂੰ ਵੀ ਆਪਣੀ ਲਪੇਟ ਵਿਚ ਲੈ ਗਿਆ। ਮੌਕੇ ਮੌਜੂਦ ਲੋਕਾਂ ਨੇ ਫਾਇੜ ਬ੍ਰਿਗੇਡ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਪਰ ਤਦ ਤਕ ਦੇ ਹੋ ਚੁੱਕੀ ਸੀ। ਪੀੜਤ ਕਿਸਾਨ ਨੇ ਮੁਆਵਜੇ ਦੀ ਮੰਗ ਕੀਤੀ ਹੈ।
ਘਟਨਾ ਦੀ ਇਤਲਾਹ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ਤੇ ਪਹੁੰਚੀ, ਜਿਨ੍ਹਾਂ ਨੇ ਕਿਸਾਨਾਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ। ਇਸੇ ਦੌਰਾਨ ਕਿਸਾਨ ਦਾ ਟਰੈਕਟਰ ਵੀ ਅੱਗ ਦੀ ਲਪੇਟ ਵਿਚ ਆ ਗਿਆ। ਇਸ ਹਾਦਸੇ ਵਿਚ ਟਰੈਕਟਰ ਚਾਲਕ ਦਾ ਵਾਲ ਵਾਲ ਬਚਾਅ ਰਿਹਾ। ਕਿਸਾਨਾਂ ਨੇ ਹੋਣ ਨੁਕਸਾਨ ਦੀ ਭਰਵਾਈ ਲਈ ਪ੍ਰਸ਼ਾਸਨ ਅੱਗੇ ਗੁਹਾਰ ਲਾਈ ਹੈ।  ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਥਾਣਾ ਬੇਗੋਵਾਲ ਪੁਲਿਸ ਨੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਪਿੰਡ ਦੇ ਪੀੜਤ ਕਿਸਾਨਾਂ ਵੱਲੋਂ ਪੰਚਾਇਤ ਰਾਹੀਂ ਪੁਲਿਸ ਨੂੰ ਦਰਖਾਸਤ ਦੇ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here