ਮੋਗਾ ਦੇ ਬੁੱਗੀਪੁਰਾ ਚੌਕ ਨੇੜੇ ਵੱਡਾ ਹਾਦਸਾ/ ਕਟਰ ਦੀ ਚਿੰਗਾਰੀ ਨਾਲ ਭੜਕੀ ਅੱਗ/ ਲੱਖਾਂ ਦਾ ਨੁਕਸਾਨ, ਫਾਇਰ ਬ੍ਰਿਗੇਡ ਨੇ ਪਾਇਆ ਕਾਬੂ

0
1

ਮੋਗਾ ਦੇ ਬੁੱਗੀਪੁਰਾ ਚੌਕ ਨੇੜੇ ਸ਼ਨੀਵਾਰ ਨੂੰ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਇੱਕ ਵਰਕਸ਼ਾਪ ਦੇ ਬਾਹਰ ਕਟਰ ਨਾਲ ਕਟਿੰਗ ਕਰਦੇ ਸਮੇਂ ਨਿਕਲੀ ਚਿੰਗਾਰੀ ਨੇ ਭਿਆਨਕ ਅੱਗ ਦਾ ਰੂਪ ਧਾਰ ਲਿਆ। ਇਸ ਅੱਗ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦੀ ਸੂਚਨਾ ਹੈ। ਜਾਣਕਾਰੀ ਅਨੁਸਾਰ ਮੈਡੀਸਿਟੀ ਦੇ ਨੇੜੇ ਸਥਿਤ “ਬਾਬਾ ਖੇਤਰ ਪਾਲ ਸਪੇਅਰ ਪਾਰਟ” ਵਰਕਸ਼ਾਪ ਵਿੱਚ ਇੱਕ ਕਰਮਚਾਰੀ ਪੁਰਾਣੀ ਗੱਡੀ ਦੀ ਮੁਰੰਮਤ ਕਰ ਰਿਹਾ ਸੀ। ਇਸ ਦੌਰਾਨ ਜਿਵੇਂ ਹੀ ਕਟਰ ਨਾਲ ਕਟਿੰਗ ਕੀਤੀ ਗਈ, ਅਚਾਨਕ ਚਿੰਗਾਰੀ ਨਿਕਲੀ ਜੋ ਕੁਝ ਸਮੇਂ ਵਿੱਚ ਹੀ ਭੜਕਦੀ ਹੋਈ ਅੱਗ ਵਿੱਚ ਤਬਦੀਲ ਹੋ ਗਈ। ਅੱਗ ਦੀਆਂ ਲਪਟਾਂ ਇੰਨੀ ਤੇਜ਼ੀ ਨਾਲ ਫੈਲੀਆਂ ਕਿ ਕੁਝ ਸਮੇਂ ਵਿੱਚ ਹੀ ਨੇੜੇ ਖੜੀਆਂ ਹੋਰ ਗੱਡੀਆਂ ਵੀ ਇਸ ਦੀ ਲਪੇਟ ਵਿੱਚ ਆ ਗਈਆਂ।
ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਕਈ ਵਾਹਨ ਸੜ ਗਏ, ਜਿਸ ਨਾਲ ਵੱਡਾ ਆਰਥਿਕ ਨੁਕਸਾਨ ਹੋਇਆ। ਮੌਕੇ ‘ਤੇ ਮੌਜੂਦ ਲੋਕਾਂ ਵਿੱਚ ਘਬਰਾਹਟ ਦਾ ਮਾਹੌਲ ਬਣ ਗਿਆ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ ਅਤੇ ਅੱਗ ‘ਤੇ ਕਾਬੂ ਪਾਉਣ ਲਈ ਜੱਦੋ-ਜਹਿਦ ਸ਼ੁਰੂ ਕਰ ਦਿੱਤੀ। ਖ਼ਬਰ ਲਿਖੇ ਜਾਣ ਤੱਕ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਜਾਰੀ ਸੀ। ਇਸ ਘਟਨਾ ਨੇ ਵਰਕਸ਼ਾਪਾਂ ਵਿੱਚ ਸੁਰੱਖਿਆ ਉਪਕਰਣਾਂ ਅਤੇ ਸਾਵਧਾਨੀਆਂ ਦੀ ਲੋੜ ਨੂੰ ਇੱਕ ਵਾਰ ਫਿਰ ਉਜਾਗਰ ਕੀਤਾ ਹੈ।

LEAVE A REPLY

Please enter your comment!
Please enter your name here