ਜਲੰਧਰ ਟੂਰ ਐਂਡ ਟਰੈਵਲ ਦੁਕਾਨ ’ਚ ਲੁੱਟ/ 18 ਹਜ਼ਾਰ ਨਕਦੀ ਖੋਹ ਕੇ ਲੁਟੇਰੇ ਫਰਾਰ

0
2

 

ਜਲੰਧਰ ਸ਼ਹਿਰ ਅੰਦਰ ਲੁੱਟ-ਖੋਹ ਦੀਆਂ ਘਟਨਾਵਾਂ ’ਚ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਤਾਜ਼ਾ ਮਾਮਲਾ ਸਥਾਨਕ ਹਰਨਾਮਦਾਸ ਪੁਰਾ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਲੁਟੇਰਿਆਂ ਨੇ ਟੂਰ ਐਂਡ ਟਰੈਵਲ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ 18 ਹਜ਼ਾਰ ਨਕਦੀ ਲੁੱਟ ਲਈ। ਟਿਕਟ ਖਰੀਦ ਬਹਾਨੇ ਆਏ ਲੁਟੇਰਿਆਂ ਨੇ ਦੁਕਾਨ ਅੰਦਰ ਬੈਠੀ ਮਹਿਲਾ ਮੁਲਾਜ਼ਮ ਉਤੇ ਹਮਲਾ ਕਰ ਕੇ ਤਿਜੌਰੀ ਵਿਚੋਂ ਨਕਦੀ ਲੁੱਟ ਕੇ ਫਰਾਰ ਹੋ ਗਏ। ਲੁੱਟ ਦੀ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ। ਪੁਲਿਸ ਨੇ ਲੁਟੇਰਿਆਂ ਨੂੰ ਛੇਤੀ ਕਾਬੂ ਕਰ ਲੈਣ ਦਾ ਭਰੋਸਾ ਦਿੱਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਉਪੇਂਦਰ ਨੇ ਦੱਸਿਆ ਕਿ ਦੋ ਲੁਟੇਰੇ ਸ਼ਾਮ ਨੂੰ ਟਿਕਟਾਂ ਮੰਗਣ ਦੇ ਬਹਾਨੇ ਦੁਕਾਨ ‘ਤੇ ਬੈਠੀ ਮਹਿਲਾ ਮੁਲਾਜਮ ਕੋਲ ਆਏ। ਇੱਕ ਲੁਟੇਰਾ ਦੁਕਾਨ ਵਿੱਚ ਦਾਖਲ ਹੋਇਆ, ਜਦੋਂ ਕਿ ਬਾਕੀ ਦੋ ਬਾਹਰ ਖੜ੍ਹੇ ਰਹੇ। ਲੁਟੇਰਿਆਂ ਨੇ ਮੁਲਾਜ਼ਮ ਤੋਂ ਟਿਕਟਾਂ ਬਾਰੇ ਪੁੱਛਗਿੱਛ ਕਰਨ ਦੌਰਾਨ ਉਸ ਤੇ ਹਮਲਾ ਕਰ ਦਿੱਤਾ ਅਤੇ ਤਿਜੋਰੀ ਵਿੱਚੋਂ ਨਕਦੀ ਖੋਹ ਕੇ ਫਰਾਰ ਹੋ ਗਏ। ਪੀੜਤ ਦੁਕਾਨ ਮਾਲਕ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏਸੀਪੀ ਅਜੇ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਸ਼ਾਮ 6:22 ਵਜੇ ਮਿਲੀ ਸੀ। ਉਨ੍ਹਾਂ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਦੋ ਨੌਜਵਾਨ ਪਹਿਲਾਂ ਵੀ ਦੁਪਹਿਰ 3:30 ਵਜੇ ਦੁਕਾਨ ‘ਤੇ ਆਏ ਸਨ। ਉਸ ਸਮੇਂ, ਇੱਕ ਆਦਮੀ ਨੇ ਮਾਸਕ ਪਾਇਆ ਹੋਇਆ ਸੀ। ਉਹ ਪਹਿਲਾਂ ਮੌਕੇ ਤੋਂ ਚਲੇ ਗਏ ਅਤੇ ਥੋੜ੍ਹੀ ਦੇਰ ਬਾਅਦ ਵਾਪਸ ਆਏ ਅਤੇ ਟਿਕਟ ਬਾਰੇ ਪੁਛਗਿੱਛ ਕਰਨ ਲੱਗੇ। ਉਨ੍ਹਾਂ ਨੇ ਮਹਿਲਾ ਮੁਲਾਜਮ ਨੂੰ ਦੁਕਾਨ ਵਿੱਚ ਇਕੱਲੀ ਬੈਠੀ ਦੇਖਿਆ, ਜਿਸ ਦਾ ਫਾਇਦਾ ਉਠਾਉਂਦੇ ਹੋਏ, ਇੱਕ ਆਦਮੀ ਕਾਊਂਟਰ ਦੇ ਪਿੱਛੇ ਤੋਂ ਅੰਦਰ ਆਇਆ, ਤਿਜੋਰੀ ਵਿੱਚੋਂ ਪੈਸੇ ਲੈ ਕੇ ਮੌਕੇ ਤੋਂ ਭੱਜ ਗਿਆ। ਪੁਲਿਸ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਲੁਟੇਰਿਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

LEAVE A REPLY

Please enter your comment!
Please enter your name here