ਪੰਜਾਬ ਅੰਮ੍ਰਿਤਸਰ ’ਚ ਰਿਸ਼ਵਤਖੋਰ ASI ਦੀ ਵੀਡੀਓ ਵਾਇਰਲ/ 5 ਹਜ਼ਾਰ ਲੈਣ ਤੇ ਬਾਕੀ ਦੀ ਮੰਗ ਕਰ ਰਿਹਾ ASI/ ਪੁਲਿਸ ਨੇ ਵੀਡੀਓ ਦੀ ਜਾਂਚ ਕੀਤੀ ਸ਼ੁਰੂ By admin - April 15, 2026 0 3 Facebook Twitter Pinterest WhatsApp ਅੰਮ੍ਰਿਤਸਰ ’ਚ ਖਾਕੀ ਨੂੰ ਸ਼ਰਮਸਾਰ ਕਰਦੀ ਵੀਡੀਓ ਵਾਇਰਲ ਹੋਈ ਹੈ। ਇਸ ਵੀਡੀਓ ਵਿਚ ਇਕ ਐਸਆਈ 5 ਹਜ਼ਾਰ ਕਥਿਤ ਰਿਸ਼ਵਤ ਪ੍ਰਾਪਤ ਕਰਦਾ ਤੇ ਬਾਕੀ ਰਹਿੰਦੀ ਰਕਮ ਛੇਤੀ ਦੇਣ ਦੀ ਮੰਗ ਕਰਦਾ ਦਿਖਾਈ ਦੇ ਰਿਹਾ ਹੈ। ਵੀਡੀਓ ਵਿਚ ਦਿਖਾਈ ਦਿੰਦਾ ਐਸਆਈ ਥਾਣਾ ਮਕਬੂਲਪੁਰਾ ਵਿਖੇ ਤੈਨਾਤ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਸੀਪੀ ਈਸਟ ਅਭਿਨਵ ਜੈਨ ਨੇ ਕਿਹਾ ਕਿ ਵੀਡੀਓ ਪੁਰਾਣਾ ਜਾਪਦਾ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਇਸ ਵੀਡੀਓ ਵਿਚ ਇੱਕ ਵਿਅਕਤੀ ਐਸਆਈ ਨੂੰ 5 ਹਜ਼ਾਰ ਰੁਪਏ ਦਿੰਦਾ ਹੈ ਅਤੇ ਬਾਕੀ ਰਕਮ ਬਾਅਦ ਵਿੱਚ ਦੇਣ ਦੀ ਗੱਲ ਕਰਦਾ ਹੈ। ਇਸ ਦੌਰਾਨ ਐਸਆਈ ਉਸ ਤੋਂ ਹੋਰ 1 ਹਜ਼ਾਰ ਰੁਪਏ ਮੰਗਦਾ ਵੀ ਨਜ਼ਰ ਆ ਰਿਹਾ ਹੈ। ਘਟਨਾ ਨੂੰ ਉਸ ਵਿਅਕਤੀ ਦੇ ਨਾਲ ਆਏ ਇੱਕ ਨੌਜਵਾਨ ਨੇ ਆਪਣੇ ਮੋਬਾਈਲ ਵਿੱਚ ਕੈਦ ਕਰ ਲਿਆ, ਜੋ ਹੁਣ ਵਾਇਰਲ ਹੋ ਚੁੱਕਾ ਹੈ। ਇਸ ਮਾਮਲੇ ਬਾਰੇ ਏਸੀਪੀ ਈਸਟ ਅਭਿਨਵ ਜੈਨ ਨੇ ਕਿਹਾ ਕਿ ਵੀਡੀਓ ਪੁਰਾਣਾ ਲੱਗਦਾ ਹੈ, ਪਰ ਇਸ ਦੀ ਗੰਭੀਰਤਾ ਨੂੰ ਦੇਖਦਿਆਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਾਮਲਾ ਵਿਜੀਲੈਂਸ ਵਿਭਾਗ ਤੱਕ ਵੀ ਪਹੁੰਚ ਚੁੱਕਾ ਹੈ ਅਤੇ ਜਾਂਚ ਜਾਰੀ ਹੈ। ਵਿਜੀਲੈਂਸ ਯੂਨਿਟ ਦੇ ਡੀਐਸਪੀ ਅਨੂਪ ਨੇ ਕਿਹਾ ਕਿ ਉਨ੍ਹਾਂ ਕੋਲ ਅਜੇ ਤੱਕ ਕੋਈ ਅਧਿਕਾਰਿਕ ਸ਼ਿਕਾਇਤ ਨਹੀਂ ਆਈ, ਪਰ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਵਿਭਾਗੀ ਤੌਰ ‘ਤੇ ਹਲਚਲ ਤੇਜ਼ ਹੋ ਗਈ ਹੈ। ਮੁੱਢਲੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਮਾਮਲਾ 7 ਅਕਤੂਬਰ ਨੂੰ ਬੀਆਰਟੀਐਸ ਕੋਰੀਡੋਰ ਨੇੜੇ ਹੋਏ ਬੱਸ ਹਾਦਸੇ ਨਾਲ ਜੁੜਿਆ ਹੋ ਸਕਦਾ ਹੈ, ਜਿਸ ਵਿੱਚ 3 ਨੌਜਵਾਨਾਂ ਦੀ ਮੌਤ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਐਸਆਈ ਵੱਲੋਂ ਕੇਸ ਪ੍ਰਾਪਰਟੀ ਦੇ ਤੌਰ ‘ਤੇ ਬੱਸ ਨੂੰ ਥਾਣੇ ਲਿਆਉਣ ਦੇ ਖਰਚੇ ਦੇ ਨਾਮ ‘ਤੇ ਪੈਸੇ ਮੰਗੇ ਗਏ ਸਨ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਸੱਚ ਸਾਹਮਣੇ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ।