ਅੰਮ੍ਰਿਤਸਰ ਏਅਰਪੋਰਟ ‘ਤੇ ਪਾਰਕਿੰਗ ਨੂੰ ਲੈ ਕੇ ਹੰਗਾਮਾ/ ਯਾਤਰੀ ਨੇ 500 ਦੀ ਪਰਚੀ ਦਾ ਕੀਤਾ ਵਿਰੋਧ/ ਯਾਤਰੀ ਤੇ ਸਟਾਫ ਵਿਚਾਲੇ ਨੋਕ-ਝੋਕ ਦੀ ਵੀਡੀਓ ਵਾਇਰਲ

0
3

ਅੰਮ੍ਰਿਤਸਰ ਦੇ ਹਵਾਈ ਅੱਡੇ ‘ਤੇ ਪਾਰਕਿੰਗ ਫੀਸ ਨੂੰ ਲੈ ਕੇ ਇੱਕ ਯਾਤਰੀ ਅਤੇ ਪਾਰਕਿੰਗ ਸਟਾਫ ਵਿਚਾਲੇ ਤਿੱਖੀ ਨੋਕ-ਝੋਕ ਹੋਣ ਦੀ ਵੀਡੀਓ ਸਾਹਮਣੇ ਆਈ ਹੈ। ਖਬਰਾਂ ਮੁਤਾਬਕ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਇੱਕ ਗੱਡੀ ਪਿਕ ਐਂਡ ਡਰਾਪ ਏਰੀਆ ਵਿੱਚ ਨਿਰਧਾਰਿਤ ਸਮੇਂ ਤੋਂ ਵੱਧ ਖੜ੍ਹੀ ਰਹੀ। ਦੱਸਿਆ ਜਾ ਰਿਹਾ ਹੈ ਕਿ ਗੱਡੀ ਲਗਭਗ 20 ਮਿੰਟ ਤੋਂ ਜ਼ਿਆਦਾ ਸਮੇਂ ਲਈ ਉੱਥੇ ਖੜ੍ਹੀ ਸੀ, ਜਿਸ ਤੋਂ ਬਾਅਦ ਪਾਰਕਿੰਗ ਸਟਾਫ ਨੇ 500 ਦਾ ਚੱਲਾਨ ਕੱਟ ਦਿੱਤਾ, ਜਿਸ ਨੂੰ ਲੈ ਕੇ ਯਾਤਰੀ ਨੇ ਸਟਾਫ ਨਾਲ ਬਹਿਸ਼ ਕੀਤੀ ਅਤੇ ਚੋਰ ਬਾਜ਼ਾਰੀ ਦੇ ਗੰਭੀਰ ਇਲਜ਼ਾਮ ਲਾਏ। ਅਖੀਰ ਕਾਫੀ ਬਹਿਸ਼ ਤੋਂ ਬਾਦ ਸਟਾਫ ਨੇ ਬਿਨਾਂ ਪਰਚੀ ਕੱਟੇ ਸਖਸ਼ ਨੂੰ ਜਾਣ ਦਿੱਤਾ।
ਯਾਤਰੀ ਦਾ ਕਹਿਣਾ ਸੀ ਕਿ ਉਹਨਾਂ ਨੇ ਦਿੱਲੀ ਵਰਗੇ ਵੱਡੇ ਸ਼ਹਿਰਾਂ ਵਿੱਚ ਵੀ ਇਸ ਤਰ੍ਹਾਂ ਦੀ ਵੱਡੀ ਰਕਮ ਕਦੇ ਨਹੀਂ ਭਰੀ। ਮੌਕੇ ‘ਤੇ ਮੌਜੂਦ ਹੋਰ ਲੋਕ ਵੀ ਇਸ ਬਹਿਸ ਵਿੱਚ ਸ਼ਾਮਲ ਹੋ ਗਏ, ਜਿਸ ਨਾਲ ਮਾਹੌਲ ਹੋਰ ਤਣਾਅਪੂਰਨ ਹੋ ਗਿਆ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਲਗਭਗ ਢਾਈ ਮਿੰਟ ਦੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਯਾਤਰੀ ਸਟਾਫ ਮੈਂਬਰ ਤੋਂ ਸਵਾਲ ਕਰਦਾ ਹੈ ਕਿ 20 ਮਿੰਟ ਲਈ 500 ਕਿਵੇਂ ਬਣਦੇ ਹਨ। ਇਸ ਦੌਰਾਨ ਸਟਾਫ ਮੈਂਬਰ ਯਾਤਰੀ ਨੂੰ ਕਹਿੰਦਾ ਹੈ ਕਿ ਉਹ ਵੀਡੀਓ ਬਣਾਉਣ ਲਈ ਆਜ਼ਾਦ ਹੈ, ਪਰ ਚਾਲਾਨ ਭਰਨਾ ਲਾਜ਼ਮੀ ਹੈ।
ਵੀਡੀਓ ਵਿੱਚ ਕੁਝ ਲੋਕ ਸਟਾਫ ਦੀ ਆਈਡੀ ਅਤੇ ਯੂਨੀਫਾਰਮ ਬਾਰੇ ਵੀ ਸਵਾਲ ਕਰਦੇ ਨਜ਼ਰ ਆਉਂਦੇ ਹਨ। ਬਹਿਸ਼ ਇੱਥੇ ਤੱਕ ਵਧ ਗਈ ਕਿ ਕੁਝ ਲੋਕਾਂ ਨੇ ਗੱਡੀਆਂ ਰੋਕ ਕੇ ਜਾਮ ਲਗਾਉਣ ਦੀ ਵੀ ਗੱਲ ਕੀਤੀ। ਹਾਲਾਂਕਿ, ਆਖਿਰਕਾਰ ਸਥਿਤੀ ਨੂੰ ਦੇਖਦੇ ਹੋਏ ਪਾਰਕਿੰਗ ਸਟਾਫ ਨੇ ਬਿਨਾਂ ਕੋਈ ਫੀਸ ਲਏ ਗੱਡੀ ਨੂੰ ਜਾਣ ਦੀ ਆਗਿਆ ਦੇ ਦਿੱਤੀ।
ਦੂਜੇ ਪਾਸੇ, ਪਾਰਕਿੰਗ ਸੁਪਰਵਾਈਜ਼ਰ ਧਰਮਵੀਰ ਸਿੰਘ ਨੇ ਇਸ ਮਾਮਲੇ ‘ਤੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਸਟਾਫ ਨੇ ਨਿਯਮਾਂ ਦੇ ਅਨੁਸਾਰ ਹੀ ਕਾਰਵਾਈ ਕੀਤੀ ਸੀ। ਉਨ੍ਹਾਂ ਦੇ ਮੁਤਾਬਕ ਪਿਕ ਐਂਡ ਡਰਾਪ ਏਰੀਆ ਵਿੱਚ ਕੇਵਲ 3 ਤੋਂ 5 ਮਿੰਟ ਲਈ ਹੀ ਗੱਡੀ ਖੜ੍ਹੀ ਕਰਨ ਦੀ ਇਜਾਜ਼ਤ ਹੁੰਦੀ ਹੈ, ਜਦਕਿ ਐਮਰਜੈਂਸੀ ਵਿੱਚ 15-20 ਮਿੰਟ ਦੀ ਛੂਟ ਦਿੱਤੀ ਜਾਂਦੀ ਹੈ। ਇਸ ਤੋਂ ਵੱਧ ਸਮਾਂ ਹੋਣ ‘ਤੇ 500 ਜੁਰਮਾਨਾ ਲਗਾਇਆ ਜਾਂਦਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਸਾਰੇ ਨਿਯਮ ਐਂਟਰੀ ਪੌਇੰਟ ‘ਤੇ ਦਿੱਤੀ ਜਾਣ ਵਾਲੀ ਪਰਚੀ ਅਤੇ ਲਾਊਡਸਪੀਕਰ ਰਾਹੀਂ ਯਾਤਰੀਆਂ ਨੂੰ ਪਹਿਲਾਂ ਹੀ ਦੱਸੇ ਜਾਂਦੇ ਹਨ।

LEAVE A REPLY

Please enter your comment!
Please enter your name here