ਪੰਜਾਬ ਗੁਰਦਾਸਪੁਰ ਦੇ ਨੌਜਵਾਨ ਦਾ ਨੇਕ ਉਪਰਾਲਾ/ ਕੂੜੇ ਦੇ ਨਿਪਟਾਰੇ ਲਈ ਅੱਗੇ ਆਇਆ ਨੌਜਵਾਨ/ ਕੂੜੇ ਦੇ ਡੰਪ ਲਈ ਜ਼ਮੀਨ ਦੇਣ ਦਾ ਐਲਾਨ By admin - April 15, 2026 0 2 Facebook Twitter Pinterest WhatsApp ਗੁਰਦਾਸਪੁਰ ਵਾਸੀ ਇਕ ਨੌਜਵਾਨ ਨੇ ਸ਼ਹਿਰ ਦੀ ਕੂੜੇ ਦੀ ਸਮੱਸਿਆ ਲਈ ਆਪਣੀ ਕਰੋੜਾਂ ਰੁਪਏ ਦੀ ਥਾਂ ਦੇਣ ਦੀ ਪੇਸ਼ਕਸ਼ ਕੀਤੀ ਹੈ। ਨੌਜਵਾਨ ਦਾ ਕਹਿਣਾ ਹੈ ਕਿ ਉਹ ਸ਼ਹਿਰ ਅੰਦਰ ਕੂੜੇ ਦੀ ਲਗਾਤਾਰ ਵਧਦੀ ਸਮੱਸਿਆ ਤੋਂ ਚਿੰਤਤ ਹੈ ਤੇ ਪ੍ਰਸ਼ਾਸਨ ਤੋਂ ਮੰਗ ਕਰਦਾ ਆ ਰਿਹਾ ਹੈ। ਪਰ ਹੁਣ ਉਸ ਨੂੰ ਪਤਾ ਲੱਗਿਆ ਹੈ ਕਿ ਪ੍ਰਸ਼ਾਸਨ ਕੋਲ ਕੂੜੇ ਲਈ ਥਾਂ ਮੌਜੂਦ ਨਹੀਂ ਹੈ, ਇਸ ਲਈ ਉਸ ਨੇ ਆਪਣੀ 3 ਏਕੜ ਥਾਂ 5 ਸਾਲਾਂ ਲਈ ਦੇਣ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਥਾਂ ਦੇਣ ਲਈ ਉਸ ਦੀਆਂ ਕੁੱਝ ਸ਼ਰਤਾਂ ਹਨ ਅਤੇ ਜੇਕਰ ਪ੍ਰਸ਼ਾਸਨ ਕੂੜੇ ਦੇ ਨਿਪਟਾਰੇ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੈ ਤਾਂ ਉਸ ਨਾਲ ਥਾਂ ਲੈਣ ਲਈ ਸੰਪਰਕ ਕਰ ਸਕਦਾ ਹੈ। ਦੱਸਣਯੋਗ ਹੈ ਕਿ ਗੁਰਦਾਸਪੁਰ ਸ਼ਹਿਰ ਵਿੱਚ ਦਿਨੋਂ ਦਿਨ ਵਧਦੀ ਜਾ ਰਹੀ ਕੂੜੇ ਦੀ ਸਮੱਸਿਆ ਨੂੰ ਲੈ ਕੇ ਮੀਡੀਆ ਵਿਚ ਇਕ ਖਬਰ ਦਿਖਾਈ ਗਈ ਸੀ ਜਿਸ ਵਿੱਚ ਸ਼ਹਿਰ ਨਿਵਾਸੀਆਂ ਦਾ ਦਰਦ ਵੀ ਛਲਕਿਆ ਸੀ। ਸ਼ਹਿਰ ਦਾ ਕੂੜਾ ਡੰਪ ਕਰਨ ਲਈ ਜਮੀਨ ਨਾ ਹੋਣ ਕਾਰਨ ਸ਼ਹਿਰ ਵਿੱਚ ਕੂੜੇ ਦੇ ਢੇਰ ਵਧਦੇ ਜਾ ਰਹੇ ਹਨ ਅਤੇ ਸ਼ਹਿਰ ਦੇ ਹਰ ਇਲਾਕੇ ਵਿੱਚ ਕੂੜੇ ਦੇ ਪਹਾੜ ਬਣਦੇ ਜਾ ਰਹੇ ਹਨ। ਹਰ ਪਾਸੇ ਬਦਬੂ ਦਾ ਆਲਮ ਹੈ ਜਿਸ ਕਾਰਨ ਬਿਮਾਰੀ ਫੈਲਣ ਦਾ ਵੀ ਖਤਰਾ ਬਣਿਆ ਹੋਇਆ ਹੈ। ਇਸੇ ਖਬਰ ਨੂੰ ਦੇਖਦਿਆਂ ਸ਼ਹਿਰ ਦੇ ਗੁਰਜਿੰਦਰ ਸਿੰਘ ਨਾਮ ਦੇ ਇੱਕ ਨੌਜਵਾਨ ਨੇ ਪੂਰੇ ਸ਼ਹਿਰ ਦਾ ਦੌਰਾ ਕੀਤਾ ਤੇ ਉਸ ਤੋਂ ਬਾਅਦ ਐਲਾਨ ਕੀਤਾ ਹੈ ਕਿ ਉਹ ਕੂੜੇ ਦੇ ਡੰਪ ਲਈ ਆਪਣੀ ਕਰੋੜਾਂ ਰੁਪਏ ਮੁੱਲ ਦੀ ਤਿੰਨ ਏਕੜ ਜਮੀਨ ਬਿਨਾਂ ਕੋਈ ਪੈਸਾ ਲਏ ਨਗਰ ਕੌਂਸਲ ਪ੍ਰਸ਼ਾਸਨ ਨੂੰ ਦੇਣ ਨੂੰ ਤਿਆਰ ਹੈ। ਸ਼ਰਤ ਸਿਰਫ ਇਹੀ ਹੈ ਕਿ ਜਮੀਨ ਵਿੱਚ ਕੂੜੇ ਦੀ ਸਹੀ ਤਰ੍ਹਾਂ ਨਾਲ ਸੰਭਾਲ ਕੀਤੀ ਜਾਵੇ ਅਤੇ ਅਜਿਹੇ ਪ੍ਰਬੰਧ ਕੀਤੇ ਜਾਣ ਕਿ ਆਲੇ ਦੁਆਲੇ ਦੇ ਇਲਾਕਿਆਂ ਦੇ ਲੋਕਾਂ ਨੂੰ ਇਸੇ ਡੰਪ ਕਾਰਨ ਕੋਈ ਮੁਸ਼ਕਿਲ ਪੇਸ਼ ਨਾ ਆਵੇ।