ਕਪੂਰਥਲਾ ’ਚ ਡੁੱਬਣ ਕਾਰਨ ਚਾਚੇ-ਭਤੀਜੇ ਦੀ ਮੌਤ/ ਵਿਸਾਖੀ ਮੌਕੇ ਸਤਲੁਜ ਦਰਿਆ ਚ ਨਹਾਣ ਦੌਰਾਨ ਹਾਦਸਾ

0
2

 

ਵਿਸਾਖੀ ਮੌਕੇ ਤੇ ਬਿਆਸ ਦਰਿਆ ਵਿੱਚ ਨਹਾਉਣ ਗਏ ਚਾਚੇ-ਭਤੀਜੇ ਦੀ ਡੁੱਬ ਜਾਣ ਕਾਰਨ ਦੁਖਦਾਈ ਮੌਤ ਹੋਈ ਹੈ।  ਮ੍ਰਿਤਕਾਂ ਦੀ ਪਹਿਚਾਣ 22 ਸਾਲਾ ਰਮਨਦੀਪ ਸਿੰਘ ਪੁੱਤਰ ਬੂਟਾ ਸਿੰਘ ਅਤੇ 30 ਸਾਲਾ ਗੁਰਦੇਵ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਬੁਤਾਲਾ ਵਜੋਂ ਹੋਈ ਹੈ। ਦੋਵੇਂ ਰਿਸ਼ਤੇ ਵਿਚ ਚਾਚਾ-ਭਤੀਜਾ ਸਨ। ਘਟਨਾ ਦੀ ਸੂਚਨਾ ਮਿਲਣ ਬਾਅਦ ਐਨਡੀਆਰਐਫ ਤੇ ਗੋਤਾਖੋਰਾਂ ਦੀ ਮਦਦ ਨਾਲ ਤਿੰਨ ਘੰਟੇ ਦੀ ਮੁਸ਼ੱਕਤ ਬਾਅਦ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਪੁਲਿਸ ਨੇ ਲਾਸ਼ਾਂ ਨੂੰ ਵਾਰਿਸਾਂ ਹਵਾਲੇ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਲੋਕਾਂ ਨੂੰ ਦਰਿਆ ਵਿਚ ਨਹਾਉਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ। ਘਟਨਾ ਤੋਂ ਬਾਅਦ ਪਿੰਡ ਤੇ ਇਲਾਕੇ ਅੰਦਰ ਸੋਗ ਦੀ ਲਹਿਰ ਹੈ।
ਮੌਕੇ ਤੇ ਪੁੱਜੇ ਥਾਣਾ ਢਿਲਵਾਂ ਮੁੱਖੀ ਦਲਵਿੰਦਰਬੀਰ ਸਿੰਘ ਨੇ ਦੱਸਿਆ ਕਿ ਦੁਪਹਿਰ 12 ਵਜੇ ਦੇ ਕਰੀਬ ਇਤਲਾਹ ਮਿਲੀ ਕਿ ਬੁਤਾਲਾ ਤੇ ਚੱਕੋਕੀ ਮੰਡ ਵਿਚਕਾਰ ਦਰਿਆ ’ਚ ਨਹਾਉਣ ਸਮੇਂ ਦੋ ਨੌਜਵਾਨ ਡੁੱਬ ਗਏ ਹਨ। ਇਸ ਦੌਰਾਨ ਐਨਡੀਆਰਐਫ ਅਤੇ ਗੋਤਾਂਖੋਰਾਂ ਦੀਆਂ ਟੀਮਾਂ ਦੀ ਮਦਦ ਨਾਲ ਸਾਢੇ ਤਿੰਨ ਘੰਟੇ ਦੀ ਮਸ਼ੱਕਤ ਮਿਹਨਤ ਕਰਨ ਤੋਂ ਬਾਅਦ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ।
ਪੁਲਿਸ ਨੇ ਦੱਸਿਆ ਕਿ ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾ ਨੂੰ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਹੈ ਉਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਤਿਉਹਾਰਾਂ ਮੌਕੇ ਦਰਿਆ ਵਿੱਚ ਨਹਾਉਣ ਤੋਂ ਗੁਰੇਜ਼ ਕਰਨ ਤਾਂ ਜੋ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।ਇਸ ਹਾਦਸੇ ਨਾਲ ਪਿੰਡ ਅਤੇ ਇਲਾਕੇ ਵਿੱਚ ਗਹਿਰਾ ਦੁੱਖ ਅਤੇ ਸ਼ੋਕ ਪਸਰ ਗਿਆ ਹੈ। ਜਾਣਕਾਰੀ ਅਨੁਸਾਰ ਪਹਿਲਾਂ ਇੱਕ ਡੁੱਬ ਰਿਹਾ ਸੀ ਅਤੇ ਦੂਸਰੇ ਨੂੰ ਬਚਾਉਂਦੇ ਬਚਾਉਂਦੇ ਉਹ ਵੀ ਪਾਣੀ ’ਚ ਡੁੱਬ ਗਿਆ

LEAVE A REPLY

Please enter your comment!
Please enter your name here