ਜਲਾਲਾਬਾਦ ’ਚ ਰੇਲਵੇ ਸਟੇਸ਼ਨ ਤੋਂ ਮਿਲੀ ਲਾਸ਼/ ਪਲੇਟਫਾਰਮ ’ਤੋਂ ਭੇਦਭਰੀ ਹਾਲਤ ’ਚ ਬਰਾਮਦਗੀ

0
3

ਜਲਾਲਾਬਾਦ ਦੇ ਡੀਏਵੀ ਕਾਲਜ ਨੇੜਲੇ ਰੇਲਵੇ ਸਟੇਸ਼ਨ ਤੋਂ ਇਕ ਨੌਜਵਾਨ ਦੀ ਭੇਦਭਰੀ ਹਾਲਤ ਵਿਚ ਲਾਸ਼ ਬਰਾਮਦ ਹੋਈ ਹੈ। ਇਹ ਲਾਸ਼ ਪਲੇਟਫਾਰਮ ਉਤੇ ਪਈ ਮਿਲੀ  ਹੈ। ਮੌਕੇ ਤੇ ਮੌਜੂਦ ਲੋਕਾਂ ਨੇ ਤੜਕਸਾਰ ਨੌਜਵਾਨ ਨੂੰ ਰੇਲਵੇ ਸਟੇਸ਼ਨ ਉਤੇ ਡਿੱਗਿਆ ਪਿਆ ਵੇਖਿਆ। ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਦੀ ਜਾਂਚ ਕੀਤੀ ਤਾਂ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੀ ਪਛਾਣ ਸਾਜਨ ਕੁਮਾਰ ਵਾਸੀ ਪਿੰਡ ਕੋਟੂ ਫੰਗੀਆ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਜਾਂਚ ਆਰੰਭ ਦਿੱਤੀ ਹੈ।
ਜਾਣਕਾਰੀ ਮੁਤਾਬਕ ਜਲਾਲਾਬਾਦ ਦੇ ਡੀਏਵੀ ਕਾਲਜ ਦੇ ਨਜ਼ਦੀਕ ਸਟੇਸ਼ਨ ਤੇ ਇੱਕ ਨੌਜਵਾਨ ਦੀ ਪਲੇਟਫਾਰਮ ਤੇ ਲਾਸ਼ ਬਰਾਮਦ ਹੋਈ ਹੈ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਤੜਕਸਾਰ ਹੀ ਇਹ ਨੌਜਵਾਨ ਰੇਲਵੇ ਸਟੇਸ਼ਨ ਤੇ ਡਿੱਗਿਆ ਹੋਇਆ ਸੀ ਜਦ ਦੇਖਿਆ ਗਿਆ ਤਾਂ ਇਸ ਦੀ ਮੌਤ ਹੋ ਚੁੱਕੀ ਸੀ।
ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਨੂੰ ਸਟੇਸ਼ਨ ਮਾਸਟਰ ਦਾ ਫੋਨ ਆਇਆ ਸੀ ਜਿਸ ਤੋਂ ਬਾਅਦ ਉਹ ਮੌਕੇ ਤੇ ਪਹੁੰਚੇ ਨੇ ਮ੍ਰਿਤਕ ਨੌਜਵਾਨ ਦੀ ਪਹਿਚਾਨ ਸਾਜਨ ਕੁਮਾਰ ਪਿੰਡ ਕੋਟੂ ਫੰਗੀਆਂ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਪਰਿਵਾਰ ਦੇ ਦੱਸਣ ਮੁਤਾਬ ਮ੍ਰਿਤਕ ਨੌਜਵਾਨ ਕੱਲ੍ਹ ਘਰ ਤੋਂ ਕੰਮ ਦੇ ਲਈ ਨਿਕਲਿਆ ਸੀ। ਅਤੇ ਅੱਜ ਉਸ ਦੀ ਲਾਸ਼ ਨੂੰ ਮਿਲੀ ਹੈ। ਮੌਕੇ ਤੇ ਮੌਜੂਦ ਨੌਜਵਾਨ ਦੀ ਸ਼ਨਾਖਤ ਕਰਨ ਵਾਲੇ ਉਸ ਦੇ ਦੋਸਤ ਨੇ ਦੱਸਿਆ ਕਿ ਨੌਜਵਾਨ ਨਸ਼ਾ ਵੀ ਕਰਦਾ ਸੀ ਹਾਲਾਂਕਿ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਅਮਲ ਦੇ ਵਿੱਚ ਲਿਆ ਰਹੇ ਹਨ।

LEAVE A REPLY

Please enter your comment!
Please enter your name here