ਨਾਭਾ ’ਚ ਨੌਜਵਾਨ ਖੁਦਕੁਸ਼ੀ ਦੀ ਧਮਕੀ ਤੋਂ ਬਾਅਦ ਲਾਪਤਾ/ ਨਹਿਰ ਕਿਨਾਰੇ ਦੀ ਵੀਡੀਓ ਵਾਇਰਲ/ ਤਿੰਨ ਜਣਿਆਂ ’ਤੇ ਪੈਸੇ ਤੇ ਗਹਿਣੇ ਹੜੱਪਣ ਦੇ ਇਲਜ਼ਾਮ

0
2

ਨਾਭਾ ਦੇ ਬੇੜਾ ਗੇਟ ਇਲਾਕੇ ਵਿਚੋਂ ਇਕ ਨੌਜਵਾਨ ਦੇ ਖੁਦਕੁਸ਼ੀ ਦੀ ਧਮਕੀ ਦੇਣ ਬਾਅਦ ਭੇਦਭਰੀ ਹਾਲਤ ਵਿਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਲਾਪਤਾ ਵਿਅਕਤੀ ਦੀ ਪਛਾਣ ਅਜੇ ਕੁਮਾਰ ਵਜੋਂ ਹੋਈ ਹੈ ਜੋ ਤਿੰਨ ਬੱਚਿਆਂ ਦਾ ਪਿਤਾ ਹੈ। ਨੌਜਵਾਨ ਦੀ ਪਤਨੀ ਦੇ ਦੱਸਣ ਮੁਤਾਬਕ ਉਸ ਦੇ ਪਤੀ ਨੇ ਕੁੱਝ ਲੋਕਾਂ ਨਾਲ ਮਿਲ ਕੇ ਦੁਕਾਨ ਕੀਤੀ ਸੀ, ਜਿਸ ਲਈ ਉਸ ਨੇ ਗਹਿਣੇ ਗਿਰਵੀ ਰੱਖ ਕੇ 6 ਲੱਖ ਕਰਜ਼ਾ ਲਿਆ ਸੀ। ਪੀੜਤ ਦਾ ਇਲਜਾਮ ਹੈ ਕਿ ਤਿੰਨ ਜਣਿਆਂ ਨੇ ਉਸ ਕੋਲੋਂ ਵਿਆਜ ਦੇ ਪੈਸੇ ਵਸੂਲ ਲਏ ਪਰ ਅੱਗੇ ਜਮ੍ਹਾਂ ਨਹੀਂ ਕਰਵਾਏ ਅਤੇ ਹੁਣ ਉਸ ਦੇ ਗਹਿਣੇ ਦੇਣ ਤੋਂ ਆਨਾਕਾਨੀ ਕਰ ਰਹੇ ਨੇ, ਜਿਸ ਤੋਂ ਪ੍ਰੇਸ਼ਾਨ ਹੋ ਕੇ ਅਜੇ ਕੁਮਾਰ ਨੇ ਵੀਡੀਓ ਬਣਾ ਕੇ ਖੁਦਕੁਸ਼ੀ ਦੀ ਧਮਕੀ ਦਿੱਤੀ। ਪਰਿਵਾਰ ਦਾ ਇਲਜਾਮ ਹੈ ਕਿ ਵੀਡੀਓ ਵਾਇਰਲ ਹੋਣ ਬਾਅਦ ਅਜੇ ਕੁਮਾਰ ਲਾਪਤਾ ਹੈ। ਪੁਲਿਸ ਨੇ ਪਰਿਵਾਰ ਦੇ ਬਿਆਨਾਂ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਉਧਰ ਅਜੈ ਕੁਮਾਰ ਵੱਲੋਂ ਬਣਾਈ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਉਸ ਨੇ ਤਿੰਨ ਵਿਅਕਤੀਆਂ ਦੇ ਉੱਤੇ ਇਲਜ਼ਾਮ ਲਗਾਏ ਜਾਂਦੇ ਨੇ। ਵੀਡੀਓ ਦੇ ਵਿੱਚ ਅਜੇ ਕੁਮਾਰੇ ਕਹਿੰਦਾ ਨਜ਼ਰ ਆਉਂਦਾ ਕਿ ਉਸ ਵੱਲੋਂ 12 ਤੋਲੇ ਸੋਨਾ ਹੈਪੀ ਨਾਮ ਦੇ ਵਿਅਕਤੀ ਦੇ ਕੋਲ ਗਿਰਵੀ ਰੱਖਿਆ ਗਿਆ ਸੀ ਪਰ ਮਿੰਟੂ ਨਾਮ ਦੇ ਵਿਅਕਤੀ ਨਾਲ ਗਹਿਣੇ ਗਿਰਵੀ ਰੱਖਣ ਤੋਂ ਬਾਅਦ ਜਿਹੜੇ 6 ਲੱਖ ਰੁਪਏ ਮਿਲੇ ਸੀ , ਉਹ ਦੁਕਾਨ ਦੇ ਵਿੱਚ ਹਿੱਸੇਦਾਰੀ ਪਾ ਲਈ ਗਈ ਸੀ।
ਫਿਰ ਛੇ ਮਹੀਨੇ ਇਕੱਠੇ ਕੰਮ ਕਰਨ ਤੋਂ ਬਾਅਦ ਉਸਨੇ ਕੰਮ ਛੱਡਣ ਦਾ ਮਨ ਬਣਾ ਲਿਆ ਤੇ ਜਦੋਂ ਉਸ ਦੇ ਵੱਲੋਂ ਕਿਹਾ ਗਿਆ ਕਿ ਹਿੱਸੇਦਾਰੀ ਦੇ ਪੈਸੇ ਉਸਨੂੰ ਦਿੱਤੇ ਜਾਣ ਤਾਂ ਮਿੰਟੂ ਵੱਲੋਂ ਕਿਹਾ ਗਿਆ ਕਿ ਮਾਲ ਵੇਚਣ ਤੋਂ ਬਾਅਦ ਹੀ ਉਸਨੂੰ ਪੈਸੇ ਵਾਪਸ ਦਿੱਤੇ ਜਾਣਗੇ ਤਾਂ ਫਿਰ ਜਦੋਂ ਕਰੀਬ ਇੱਕ ਸਾਲ ਬਾਅਦ ਆਪਣੇ ਗਹਿਣੇ ਲੈਣ ਲਈ ਹੈਪੀ ਕੋਲ ਪਹੁੰਚਿਆ ਤਾਂ ਉਸ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਉਸ ਕੋਲ ਗਹਿਣੇ ਨਹੀਂ ਨੇ ਤੇ ਬੀਕੇ ਨਾਂ ਦੇ ਵਿਅਕਤੀ ਵੱਲੋਂ ਗਹਿਣਿਆਂ ਨੂੰ ਵੇਚ ਦਿੱਤੇ ਗਏ ਨੇ। ਪੀੜਤ ਦੇ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਲਾਪਤਾ ਨੌਜਵਾਨ ਦੀ ਭਾਲ ਕਰਨ ਅਤੇ ਵੀਡੀਓ ਵਿਚ ਲਾਏ ਦੋਸ਼ਾਂ ਦੀ ਜਾਂਚ ਮੰਗੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here