ਗੁਰਦਾਸਪੁਰ ਦੇ ਬੱਬਰੀ ਬਾਈਪਾਸ ’ਤੇ ਭਿਆਨਕ ਹਾਦਸਾ/ ਡਿਵਾਈਡਰ ਟੱਪ ਕਾਰ ਉਪਰ ਪਲਟੀ ਬੇਕਾਬੂ ਬੱਸ/ 25 ਲੋਕ ਜ਼ਖਮੀ, ਵਾਲ ਵਾਲ ਬਚਿਆ ਕਾਰ ਚਾਲਕ

0
2

ਗੁਰਦਾਸਪੁਰ  ਬੱਬਰੀ ਬਾਈਪਾਸ ’ਤੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਗੁਰਦਾਸਪੁਰ ਤੋਂ ਅੰਮ੍ਰਿਤਸਰ ਵੱਲ ਨੂੰ ਜਾ ਰਹੀ ਬੱਸ ਡਿਵਾਈਡਰ ਟੱਪ ਕੇ ਦੂਸਰੀ ਸਾਈਡ ਤੋਂ ਆ ਰਹੀ ਇੱਕ ਕਾਰ ਤੇ ਪਲਟ ਗਈ। ਇਸ ਹਾਦਸੇ ਵਿਚ 25 ਜਣੇ ਜਖਮੀ ਹੋਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਖਬਰਾਂ ਮੁਤਾਬਕ ਬੱਸ ਵਿੱਚ 20 ਤੋਂ 25 ਲੋਕ ਸਵਾਰ ਸਨ। ਹਾਦਸੇ ਵਿਚ ਕਾਰ ਸਵਾਰਾਂ ਦਾ ਵਾਲ ਵਾਲ ਬਚਾਅ ਹੋ ਗਿਆ ਹੈ। ਸਿਵਲ ਹਸਪਤਾਲ ਗੁਰਦਾਸਪੁਰ ਦੇ ਡਾਕਟਰ ਰੋਹਿਤ ਮੁਤਾਬਕ ਉਹਨਾਂ ਕੋਲ 17 ਦੇ ਕਰੀਬ ਜ਼ਖਮੀ ਪਹੁੰਚੇ ਨੇ ਜਿਨਾਂ ਵਿੱਚੋਂ ਤਿੰਨ ਬੱਚੇ ਨੇ ਅਤੇ ਉਹਨਾਂ ਦਾ ਇਲਾਜ ਉਹਨਾਂ ਵੱਲੋਂ ਕੀਤਾ ਜਾ ਰਿਹਾ। ਇਸੇ ਦੌਰਾਨ ਹਰਦੀਪ ਸਿੰਘ ਨਾਮ ਦੇ ਇਕ ਜ਼ਖਮੀ ਦੀ ਮੌਤ ਹੋਈ ਦੀ ਖਬਰ ਵੀ ਸਾਹਮਣੇ ਆਈ ਹੈ।

LEAVE A REPLY

Please enter your comment!
Please enter your name here