ਪੰਜਾਬ ਸ਼੍ਰੀ ਦਰਬਾਰ ਸਾਹਿਬ ਵਿਖੇ ਗੁਰਪੁਰਬ ਮੌਕੇ ਆਤਿਸ਼ਬਾਜ਼ੀ/ ਤੇਜ਼ ਬਰਸਾਤ ‘ਚ ਵੀ ਆਤਿਸ਼ਬਾਜ਼ੀ ਦਾ ਅਲੌਕਿਕ ਦ੍ਰਿਸ਼/ ਸੰਗਤਾਂ ਨੇ ਬਾਰਿਸ਼ ਦੌਰਾਨ ਵੀ ਸ਼ਰਧਾ ਨਾਲ ਭਰੀ ਹਾਜ਼ਰੀ By admin - April 8, 2026 0 2 Facebook Twitter Pinterest WhatsApp ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾ ਅਤੇ ਭਗਤੀ ਦਾ ਵਿਸ਼ੇਸ਼ ਮਾਹੌਲ ਵੇਖਣ ਨੂੰ ਮਿਲਿਆ। ਇਸ ਦੌਰਾਨ ਭਾਵੇਂ ਤੇਜ਼ ਬਰਸਾਤ ਹੋ ਰਹੀ ਸੀ, ਫਿਰ ਵੀ ਸੰਗਤਾਂ ਦੇ ਉਤਸ਼ਾਹ ‘ਚ ਕੋਈ ਘਾਟ ਨਹੀਂ ਆਈ। ਰਾਤ ਦੇ ਸਮੇਂ ਹੋਈ ਆਤਿਸ਼ਬਾਜ਼ੀ ਨੇ ਪੂਰੇ ਦਰਬਾਰ ਸਾਹਿਬ ਪ੍ਰੰਗਣ ਨੂੰ ਰੌਸ਼ਨੀ ਨਾਲ ਰੰਗ ਦਿੱਤਾ ਅਤੇ ਇਹ ਨਜ਼ਾਰਾ ਬੜਾ ਹੀ ਅਲੌਕਿਕ ਅਤੇ ਮਨਮੋਹਕ ਲੱਗ ਰਿਹਾ ਸੀ। ਪੰਜਾਬ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਈਆਂ ਸੰਗਤਾਂ ਨੇ ਇਸ ਦ੍ਰਿਸ਼ ਨੂੰ ਆਪਣੀਆਂ ਅੱਖਾਂ ਨਾਲ ਵੇਖਿਆ ਅਤੇ ਇਸਨੂੰ ਇਕ ਵਿਲੱਖਣ ਅਨੁਭਵ ਦੱਸਿਆ। ਸਵੇਰ ਤੋਂ ਹੀ ਸੰਗਤਾਂ ਵੱਡੀ ਗਿਣਤੀ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਹਨ। ਸੰਗਤਾਂ ਦਾ ਕਹਿਣਾ ਹੈ ਕਿ ਦਰਬਾਰ ਸਾਹਿਬ ਦਾ ਰੂਹਾਨੀ ਮਾਹੌਲ ਹਰ ਵਾਰ ਹੀ ਮਨ ਨੂੰ ਸ਼ਾਂਤੀ ਦਿੰਦਾ ਹੈ, ਪਰ ਇਸ ਵਾਰ ਗੁਰਪੁਰਬ ਦੇ ਦਿਨ ਬਾਰਿਸ਼ ਦੇ ਨਾਲ ਆਤਿਸ਼ਬਾਜ਼ੀ ਦਾ ਮਿਲਾਪ ਦੇਖ ਕੇ ਉਹਨਾਂ ਨੂੰ ਵਿਸ਼ੇਸ਼ ਆਤਮਕ ਸੁਕੂਨ ਪ੍ਰਾਪਤ ਹੋਇਆ। ਕਈ ਸ਼ਰਧਾਲੂਆਂ ਨੇ ਕਿਹਾ ਕਿ ਇਹ ਦ੍ਰਿਸ਼ ਉਹਨਾਂ ਲਈ ਕਦੇ ਨਾ ਭੁੱਲਣ ਵਾਲਾ ਅਨੁਭਵ ਬਣ ਗਿਆ ਹੈ। ਗੁਰਪੁਰਬ ਮੌਕੇ ਦਰਬਾਰ ਸਾਹਿਬ ਵਿੱਚ ਕੀਤੀਆਂ ਗਈਆਂ ਵਿਵਸਥਾਵਾਂ ਅਤੇ ਰੂਹਾਨੀ ਪ੍ਰੋਗਰਾਮਾਂ ਨੇ ਸੰਗਤਾਂ ਨੂੰ ਗੁਰੂ ਸਾਹਿਬ ਦੀ ਬਾਣੀ ਨਾਲ ਜੋੜਿਆ ਰੱਖਿਆ। ਇਸ ਪਵਿੱਤਰ ਦਿਨ ‘ਤੇ ਸੰਗਤਾਂ ਨੇ ਅਰਦਾਸ ਕਰਕੇ ਸਭ ਦੀ ਭਲਾਈ ਦੀ ਕਾਮਨਾ ਕੀਤੀ।