ਪੰਜਾਬ ਅਮਨ ਅਰੋੜਾ ਦਾ ਪ੍ਰਤਾਪ ਬਾਜਵਾ ਵੱਲ ਨਿਸ਼ਾਨਾ/ ਸੰਗਰੂਰ ਬਾਰੇ ਕੀਤੇ ਦਾਅਵੇ ਨੂੰ ਦੱਸਿਆ ਮੰਦਭਾਗਾ/ ਸਮੂਹ ਪੰਜਾਬੀਆਂ ਤੋਂ ਮੁਆਫੀਆਂ ਮੰਗਣ ਦੀ ਮੰਗ By admin - April 8, 2026 0 3 Facebook Twitter Pinterest WhatsApp ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੰਗਰੂਰ ਦੀ ਧਰਤੀ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਪ੍ਰਤਾਪ ਬਾਜਵਾ ’ਤੇ ਵੱਡਾ ਸ਼ਬਦੀ ਹਮਲਾ ਕੀਤਾ ਹੈ। ਅਮਨ ਅਰੋੜਾ ਨੇ ਕਿਹਾ ਕਿ ਪ੍ਰਤਾਪ ਬਾਜਵਾ ਨੇ ਆਮ ਆਦਮੀ ਪਾਰਟੀ ਤੇ ਸੰਗਰੂਰ ਦੀ ਧਰਤੀ ਦੀ ਤੁਲਨਾ ਸਿਊਕ ਨਾਲ ਕੀਤੀ ਹੈ ਜੋ ਅਤੀ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਦੀ ਧਰਤੀ ਬਹੁਤ ਸਾਰੇ ਦੇਸ਼ ਭਗਤਾਂ ਤੇ ਸੰਤਾਂ ਪੁਰਸ਼ਾਂ ਦੀ ਜਨਮ ਭੋਇ ਹੈ ਪਰ ਪ੍ਰਤਾਪ ਬਾਜਵਾ ਇਸ ਦੀ ਤੁਲਨਾ ਸਿਉਕ ਨਾਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਤਾਪ ਬਾਜਵਾ ਨੇ ਸੰਗਰੂਰ ਵਾਸੀਆਂ ਦੇ ਨਾਲ ਨਾਲ ਸਮੂਹ ਪੰਜਾਬ ਵਾਸੀਆਂ ਦਾ ਅਪਮਾਨ ਕੀਤਾ ਹੈ, ਜਿਸ ਲਈ ਉਨ੍ਹਾਂ ਨੂੰ ਆਪਣੇ ਬਿਆਨ ਲਈ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ।