ਪੰਜਾਬ ਭਵਾਨੀਗੜ੍ਹ ’ਚ ਬਜ਼ੁਰਗ ਚੌਕੀਦਾਰ ਦਾ ਕਤਲ/ ਬੇਰਹਿਮੀ ਨਾਲ ਉਤਾਰਿਆਂ ਮੌਤ ਦੇ ਘਾਟ/ ਹੱਥ-ਪੈਰ ਨੂੜੀ ਹਾਲਤ ’ਚ ਮਿਲੀ ਲਾਸ਼ By admin - April 8, 2026 0 2 Facebook Twitter Pinterest WhatsApp ਭਵਾਨੀਗੜ੍ਹ ਦੇ ਮੋਹਨ ਨਗਰ ਇਲਾਕੇ ਅੰਦਰ ਇਕ ਬਜ਼ੁਰਗ ਚੌਕੀਦਾਰ ਦੀ ਬੇਰਹਿਮੀ ਨਾਲ ਹੱਤਿਆ ਹੋਣ ਦੀ ਸਨਸਨੀਖੇਜ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ 75 ਸਾਲਾ ਰਾਮਜੀ ਪੁੱਤਰ ਮੇਹਰ ਸਿੰਘ ਵਾਸੀ ਪਿੰਡ ਬਾਲਦ ਕਲਾਂ ਵਜੋਂ ਹੋਈ ਹੈ। ਉਹ ਖਾਲੀ ਪਲਾਟ ਵਿਚ ਕੀਤੇ ਜਾ ਰਹੇ ਬੋਰਿੰਗ ਦੇ ਸਾਮਾਨ ਦੀ ਰਾਤ ਸਮੇਂ ਰਾਖੀ ਕਰਦਾ ਸੀ। ਉਸ ਦੀ ਲਾਸ਼ ਮੰਜੇ ਉਤੇ ਹੱਥ-ਪੈਰ ਬੰਨੀ ਹਾਲਤ ਵਿਚ ਮਿਲੀ ਹੈ। ਉਸ ਦੇ ਸਿਰ ਵਿਚ ਸੱਟਾਂ ਦੇ ਨਿਸ਼ਾਨ ਸਨ। ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਬਜ਼ੁਰਗ ਚੌਕੀਦਾਰ ਰਾਮਜੀ (75) ਪੁੱਤਰ ਮੇਹਰ ਸਿੰਘ ਵਾਸੀ ਪਿੰਡ ਬਾਲਦ ਕਲਾਂ ਉਕਤ ਮੁਹੱਲੇ ਅੰਦਰ ਕੁਲਵਿੰਦਰ ਸਿੰਘ ਪੁੱਤਰ ਸੁਖਪਾਲ ਸਿੰਘ ਵਾਸੀ ਮੌੜਾ (ਦਿੜ੍ਹਬਾ) ਜੋ ਇੱਥੇ ਪਟਿਆਲਾ ਰੋਡ ‘ਤੇ ਪੈਸਟੀਸਾਈਡਜ ਦੀ ਦੁਕਾਨ ਕਰਦੇ ਹਨ, ਦੇ ਇੱਕ ਖਾਲੀ ਪਲਾਟ ਵਿਚ ਕੀਤੇ ਜਾ ਰਹੇ ਬੋਰਿੰਗ ਦੇ ਸਮਾਨ ਦੀ ਰਾਤ ਦੇ ਸਮੇਂ ਰਾਖੀ ਕਰਦਾ ਸੀ। ਮੰਗਲਵਾਰ ਸਵੇਰੇ ਬੋਰਿੰਗ ਦਾ ਕੰਮ ਕਰਨ ਵਾਲਾ ਲਖਵਿੰਦਰ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਰਾਏ ਸਿੰਘ ਵਾਲਾ ਮੌਕੇ ‘ਤੇ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਪਲਾਟ ਅੰਦਰ ਬੋਰਿੰਗ ਮਸ਼ੀਨ ਕੋਲ ਚੌਕੀਦਾਰ ਰਾਮਜੀ ਮੰਜੇ ‘ਤੇ ਹੱਥ ਪੈਰ ਨੂੜਿਆ ਮ੍ਰਿਤਕ ਹਾਲਤ ਵਿਚ ਪਿਆ ਸੀ ਜਿਸ ਦੇ ਸਿਰ ਵਿਚ ਸੱਟ ਮਾਰੀ ਗਈ ਸੀ। ਘਟਨਾ ਸਬੰਧੀ ਉਸਨੇ ਪਲਾਟ ਦੇ ਮਾਲਕਾਂ ਨੂੰ ਜਾਣਕਾਰੀ ਦਿੱਤੀ ਤੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ। ਮੌਕੇ ‘ਤੇ ਪਲਾਟ ਦੇ ਮਾਲਕ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਕੱਲ ਹੀ ਬੋਰਿੰਗ ਦਾ ਕੰਮ ਸ਼ੁਰੂ ਹੋਇਆ ਸੀ ਤੇ ਸਮਾਨ ਦੀ ਰਾਖੀ ਲਈ ਰਾਮਜੀ ਨੂੰ ਚੌਂਕੀਦਾਰ ਵਜੋਂ ਰੱਖਿਆ ਸੀ ਤੇ ਰਾਤ ਪਹਿਲੇ ਹੀ ਦਿਨ ਉਹ ਡਿਊਟੀ ‘ਤੇ ਆਇਆ ਸੀ। ਘਟਨਾ ਸਥਾਨ ‘ਤੇ ਪੁਲਸ ਟੀਮ ਨਾਲ ਮੌਜੂਦ ਥਾਣਾ ਭਵਾਨੀਗੜ੍ਹ ਦੇ ਐਸ.ਐਚ.ਓ. ਇੰਸਪੈਕਟਰ ਮਾਲਵਿੰਦਰ ਸਿੰਘ ਨੇ ਆਖਿਆ ਕਿ ਫਿਲਹਾਲ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਤੇ ਫੋਰੈਂਸਿੰਗ ਮਾਹਿਰਾਂ ਨੂੰ ਬੁਲਾਇਆ ਗਿਆ ਹੈ।