ਪੁਲਿਸ ਮੁਲਾਜ਼ਮਾਂ ਦੇ ਕਤਲ ਮਾਮਲੇ ’ਚ ਨਵਾਂ ਮੌੜ/ ਰਣਜੀਤ ਸਿੰਘ ਦੇ ਤਾਏ ਨੇ ਕੀਤਾ ਨਵਾਂ ਖੁਲਾਸਾ/ ਬਦਲਾ ਲੈਣ ਦੀ ਪੇਸ਼ਕਸ਼ ਹੋਣ ਦਾ ਦਾਅਵਾ

0
2

ਗੁਰਦਾਸਪੁਰ ਦੇ ਆਦੀਆ ਚੈੱਕ ਪੋਸਟ ਤੇ ਤੈਨਾਤ ਪੁਲਿਸ ਮੁਲਾਜਮਾਂ ਦੇ ਕਤਲ ਮਾਮਲੇ ਵਿਚ ਨਵਾਂ ਮੌੜ ਆਇਆ ਹੈ।  ਘਟਨਾ ਤੋਂ ਬਾਅਦ ਹੋਏ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਰਣਜੀਤ ਸਿੰਘ ਦੇ ਚਾਚਾ ਹਰਵਿੰਦਰ ਸਿੰਘ ਮੱਲੀ ਨੇ ਦਾਅਵਾ ਕਤਾ ਹੈ ਕਿ ਉਸ ਤਕ ਕੁੱਝ ਲੋਕਾਂ ਨੇ ਪਹੁੰਚ ਕਰ ਕੇ ਚੌਂਕੀ ਇੰਚਾਰਜ ਗੁਰਮੀਤ ਸਿੰਘ ਤੋਂ ਬਦਲਾ ਲੈਣਾ ਖਾਤਰ ਉਸ ਨੂੰ ਗੋਲੀ ਮਾਰ ਦੇਣ ਦੀ ਗੱਲ ਕਹੀ ਹੈ। ਰਣਜੀਤ ਸਿੰਘ ਦੇ ਚਾਚਾ ਹਰਵਿੰਦਰ ਸਿੰਘ ਨੇ ਅਜਿਹੇ ਵਿਅਕਤੀਆਂ ਪਿੱਛੇ ਪੁਲਿਸ ਸਾਜ਼ਸ਼ ਜਾਂ ਗਲਤ ਅਨਸਰਾਂ ਦੇ ਹੱਥ ਹੋਣ ਦੀ ਗੱਲ ਕਹਿੰਦਿਆਂ ਪੁਲਿਸ ਤੋਂ ਮਾਮਲੇ ਦੀ ਨਿਰਪੱਖ ਜਾਂਚ ਮੰਗੀ ਹੈ।
ਹਰਵਿੰਦਰ ਸਿੰਘ ਮੱਲੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਉਸ ਸਖਸ਼ ਨੂੰ ਅਜਿਹਾ ਕਰਨ ਤੋਂ ਇਹ ਕਹਿ ਕੇ ਰੋਕ ਦਿੱਤਾ ਕਿ ਉਨਾਂ ਕਾਨੂਨ ਤੇ ਵਿਸ਼ਵਾਸ ਹੈ ਤੇ ਉਹ ਕਿਸੇ ਕੋਲੋਂ ਅਜਿਹਾ ਬਦਲਾ ਨਹੀਂ ਲੈਣਾ ਚਾਹੁੰਦੇ। ਉਨ੍ਹਾਂ ਨੂੰ ਅਦਾਲਤ ‘ਤੇ ਪੂਰਾ ਵਿਸ਼ਵਾਸ ਹੈ ਕਿ ਉਨ੍ਹਾਂ ਨੂੰ ਜ਼ਰੂਰ ਇਨਸਾਫ਼ ਮਿਲੇਗਾ। ਹਾਲਾਂਕਿ ਮੱਲੀ ਨੇ ਸ਼ੱਕ ਜਤਾਇਆ ਹੈ ਕਿ ਇਹ ਪੁਲਿਸ ਦੀ ਕੋਈ ਚਾਲ ਵੀ ਹੋ ਸਕਦੀ ਹੈ ਕਿਉਂਕਿ ਉਹਨਾਂ ਵੱਲੋਂ ਲਗਾਤਾਰ ਰਣਜੀਤ ਸਿੰਘ ਦੇ ਫੇਕ ਐਨਕਾਉਂਟਰ ਦੀ ਪੈਰਵੀ ਕੀਤੀ ਜਾ ਰਹੀ ਹੈ ਪਰ ਇਹ ਵੀ ਹੋ ਸਕਦਾ ਹੈ ਕਿ ਸੱਚਮੁੱਚ ਸੀਆਈਏ ਸਟਾਫ ਦੇਣ ਚਾਰਜ ਗੁਰਮੀਤ ਸਿੰਘ ਨੂੰ ਮਾਰਨ ਦੀ ਕੋਈ ਸਾਜਿਸ਼ ਰਚੀ ਜਾ ਰਹੀ ਹੋਵੇ।
ਮੱਲੀ ਨੇ ਦੱਸਿਆ ਕਿ ਉਹਨਾਂ ਵੱਲੋਂ ਇਸ ਦੀ ਸ਼ਿਕਾਇਤ ਵੀ ਐਸਐਸਪੀ ਗੁਰਦਾਸਪੁਰ ਨੂੰ ਕਰ ਦਿੱਤੀ ਗਈ ਹੈ ਅਤੇ ਇਸ ਦੀ ਗਹਿਰਾਈ ਨਾਲ ਜਾਂਚ ਮੰਗੀ ਹੈ। ਹਰਵਿੰਦਰ ਸਿੰਘ ਮੱਲੀ ਨੇ ਸਾਰੀ ਗੱਲਬਾਤ ਦੀ ਇੱਕ ਵਾਇਸ ਰਿਕਾਰਡਿੰਗ ਵੀ ਮੀਡੀਆ ਨੂੰ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਗੁਰਦਾਸਪੁਰ ਦੇ ਆਦੀਆਂ ਚੈੱਕ ਪੋਸਟ ‘ਤੇ ਤਾਇਨਾਤ ਦੋ ਪੁਲਿਸ ਮੁਲਾਜ਼ਮਾ ਗੁਰਨਾਮ ਸਿੰਘ ਏਐਸਆਈ ਤੇ ਅਸ਼ੋਕ ਕੁਮਾਰ  ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮਾਮਲੇ ਵਿੱਚ ਪਿੰਡ ਆਦੀਆਂ ਦੇ ਹੀ ਰਹਿਣ ਵਾਲੇ ਇੱਕ ਨੌਜਵਾਨ ਰਣਜੀਤ ਸਿੰਘ ਨੂੰ 25 ਫਰਵਰੀ ਨੂੰ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ।

LEAVE A REPLY

Please enter your comment!
Please enter your name here