ਪੰਜਾਬ ਰਵਨੀਤ ਬਿੱਟੂ ਨੇ ਰਾਘਵ ਚੱਢਾ ਮਾਮਲੇ ’ਚ ਘੇਰੀ ਸਰਕਾਰ/ ਰਾਘਵ ਚੱਢਾ ਨੂੰ ਏਟੀਐਮ ਵਾਂਗ ਵਰਤਣ ਦੇ ਲਾਏ ਇਲਜ਼ਾਮ By admin - April 4, 2026 0 4 Facebook Twitter Pinterest WhatsApp ਆਪ ਆਗੂ ਰਾਘਵ ਚੱਢਾ ਮਾਮਲੇ ਉਤੇ ਸਿਆਸਤ ਗਰਮਾ ਗਈ ਹੈ। ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਰਾਘਵ ਚੱਢਾ ਖਿਲਾਫ ਕਾਰਵਾਈ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਉਤੇ ਲਿਆ ਹੈ। ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ ਰਾਘਵ ਚੱਢਾ ਦੀ ਹੁਣ ਏਟੀਐਮ ਵਜੋਂ ਭੂਮਿਕਾ ਸਮਾਪਤ ਹੋ ਗਈ ਹੈ, ਜਿਸ ਦੇ ਚਲਦਿਆਂ ਉਸ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰਾਘਵ ਚੱਢਾ ਨੂੰ ਪੰਜਾਬ ਚੋਂ ਪੈਸਾ ਇਕੱਤਰ ਕਰਨ ਲਈ ਅੱਗੇ ਲਿਆਂਦਾ ਗਿਆ ਸੀ ਪਰ ਹੁਣ ਉਸ ਦੀ ਪੈਸੇ ਇਕੱਠੇ ਕਰ ਕੇ ਕੇਜਰੀਵਾਲ ਨੂੰ ਦੇਣ ਦੀ ਯੋਗਤਾ ਖਤਮ ਹੋ ਗਈ ਹੈ, ਜਿਸ ਦੇ ਚਲਦਿਆਂ ਉਸ ਨੂੰ ਲਾਂਭੇ ਕਰਨ ਦੀ ਗੱਲ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਨਾਲ ਵੀ ਇਸੇ ਤਰ੍ਹਾਂ ਹੀ ਹੋਣ ਵਾਲਾ ਹੈ।