ਪੰਜਾਬ ਕਾਂਗਰਸੀ ਆਗੂ ਰਾਣਾ ਕੇਪੀ ਦਾ ਹਿਮਾਚਲੀ ਸੀਐਮ ਵੱਲ ਨਿਸ਼ਾਨਾ/ ਐਂਟਰੀ ਟੋਲ ਲਾਉਣ ਨੂੰ ਲੈ ਕੇ ਸੁਣਾਈਆਂ ਖਰੀਆਂ-ਖਰੀਆਂ By admin - April 4, 2026 0 3 Facebook Twitter Pinterest WhatsApp ਹਿਮਾਚਲ ਸਰਕਾਰ ਵੱਲੋਂ ਲਾਏ ਗਏ ਐਂਟਰੀ ਟੋਲ ਦਾ ਵਿਵਾਦ ਥੰਮਣ ਦਾ ਨਾਂ ਨਹੀਂ ਲੈ ਰਿਹਾ। ਹੁਣ ਪੰਜਾਬ ਦੇ ਸਾਬਕਾ ਸਪੀਕਰ ਤੇ ਕਾਂਗਰਸ ਤੇ ਵੱਡੇ ਲੀਡਰ ਰਾਣਾ ਕੇਪੀ ਸਿੰਘ ਨੇ ਹਿਮਾਚਲ ਦੀ ਕਾਂਗਰਸ ਦੀ ਸੁੱਖੋ ਸਰਕਾਰ ਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਹਿਮਾਚਲ ਵੱਲੋਂ ਲਗਾਇਆ ਐਂਟਰੀ ਟੈਕਸ ਬਿਲਕੁਲ ਨਜਾਇਜ਼ ਹੈ। ਉਨ੍ਹਾਂ ਕਿਹਾ ਕਿ ਇਹ ਆਮ ਲੋਕਾਂ ਦੀਆਂ ਜੇਬਾਂ ਉਤੇ ਸਿੱਧਾ ਡਾਕਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸੀਐਮ ਸੁੱਖੂ ਵਿਧਾਨ ਸਭਾ ਦੇ ਪਵਿੱਤਰ ਸਦਨ ਅੰਦਰ ਦਿੱਤੇ ਆਪਣੇ ਬਿਆਨ ਤੋਂ ਪਲਟ ਗਏ ਹਨ, ਜੋ ਅਤੀ ਮੰਦਭਾਗਾ ਹੈ।