ਸੰਗਰੂਰ ਮੰਡੀ ’ਚ ਕਣਕ ਦੀ ਖਰੀਦ ਭਲਕ ਤੋਂ/ ਸਾਫ-ਸਫਾਈ ਸਮੇਤ ਸਾਰੇ ਪ੍ਰਬੰਧ ਮੁਕੰਮਲ/ ਮੰਡੀ ਹੋਰ ਥਾਂ ਸ਼ਿਫਟ ਕਰ ਕੇ ਵੱਡੀ ਕਰਨ ਦੀ ਮੰਗ

0
2

ਪੰਜਾਬ ਸਰਕਾਰ ਵੱਲੋਂ 1 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਕਰ ਦਿੱਤੀ ਜਾਵੇਗੀ। ਗੱਲ ਜੇਕਰ ਸੰਗਰੂਰ ਸ਼ਹਿਰ ਦੀ ਦਾਣਾ ਮੰਡੀ ਦੀ ਕੀਤੀ ਜਾਵੇ ਤਾਂ ਇੱਥੇ ਸਾਫ ਸਫਾਈ ਦੇ ਪ੍ਰਬੰਧ ਤਕਰੀਬਨ ਮੁਕੰਮਲ ਹੋ ਚੁੱਕੇ ਹਨ ਅਤੇ ਰਹਿੰਦੇ ਕੰਮ ਨੂੰ ਮੁਕੰਮਲ ਕਰਨ ਦਾ ਕੰਮ ਜਾਰੀ ਹੈ। ਮਾਰਕੀਟ ਕਮੇਟੀ ਦਾ ਕਹਿਣਾ ਹੈ ਕਿ ਪੀਣ ਵਾਲੇ ਪਾਣੀ ਦਾ ਪ੍ਰਬੰਧ ਸਾਫ ਸਫਾਈ ਦਾ ਪ੍ਰਬੰਧ ਰਾਤ ਨੂੰ ਲਾਈਟਿੰਗ ਦਾ ਪ੍ਰਬੰਧ ਸਾਡੇ ਵੱਲੋਂ ਕਰ ਦਿੱਤਾ ਗਿਆ ਹੈ। ਪਰ ਜਿਸ ਤਰੀਕੇ ਨਾਲ ਮੌਸਮ ਦੀ ਮਾਰ ਚੱਲ ਰਹੀ ਹੈ, ਉਸ ਮੁਤਾਬਕ ਫਸਲ 10 ਤਰੀਕ ਤੱਕ ਮੰਡੀਆਂ ਵਿੱਚ ਦੀ ਸੰਭਾਵਨਾ ਹੈ। ਆੜ੍ਹਤੀਆਂ ਨੇ ਆਪਣੇ ਸਮੱਸਿਆ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੰਡੀ ਦੀ ਥਾਂ ਘੱਟ ਹੋਣ ਕਾਰਨ ਕਈ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਲਈ ਸਰਕਾਰ ਨੂੰ ਇੱਥੋਂ ਮੰਡੀ ਵੱਡੀ ਥਾਂ ਤੇ ਸ਼ਿਫਟ ਕਰ ਦੇਣੀ ਚਾਹੀਦੀ ਹੈ।
ਦਾਣਾ ਮੰਡੀ ਦੇ ਪ੍ਰਧਾਨ ਨੇ ਦੱਸਿਆ ਕਿ ਸਾਡੀ ਸਭ ਤੋਂ ਵੱਡੀ ਜਿਹੜੀ ਸਮੱਸਿਆ ਹੈ ਉਹ ਦਾਣਾ ਮੰਡੀ ਦੀ ਜਗ੍ਹਾ ਦੀ ਹੈ। ਸੰਗਰੂਰ ਦੀ ਦਾਣਾ ਮੰਡੀ ਸਿਰਫ ਸੱਤ ਏਕੜ ਦੇ ਵਿੱਚ ਬਣੀ ਹੋਈ ਹੈ ਜੋ ਕਿ ਬਹੁਤ ਘੱਟ ਹੈ। ਜੇਕਰ ਧੂਰੀ ਜਾਂ ਸੁਨਾਮ ਦੀ ਗੱਲ ਕੀਤੀ ਜਾਵੇ ਤਾਂ 90 ਏਕੜ ਦੇ ਵਿੱਚ ਮੰਡੀਆਂ ਬਣੀਆਂ ਹੋਈਆਂ ਹਨ। ਪੰਜਾਬ ਦੀ ਸਾਰੀਆਂ ਮੰਡੀਆਂ 50 ਏਕੜ ਤੋਂ ਵੱਧ ਹਨ ਪਰ ਸੰਗਰੂਰ ਦੀ ਦਾਣਾ ਮੰਡੀ ਸਭ ਤੋਂ ਛੋਟੀ ਦਾਣਾ ਮੰਡੀ ਹੈ ਜਿਸ ਕਾਰਨ ਆੜਤੀਆਂ ਨੂੰ ਨਹੀਂ ਲੇਬਰ ਨੂੰ ਕਿਸਾਨਾਂ ਨੂੰ ਆਮ ਲੋਕਾਂ ਨੂੰ ਵੀ ਜਦੋਂ ਕਣਕ ਦੀ ਫਸਲ ਜਾਂ ਜੀਰੀ ਦੀ ਫਸਲ ਆਉਂਦੀ ਹੈ ਤਾਂ ਉਹਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਜਗ੍ਹਾ ਘੱਟ ਹੋਣ ਕਾਰਨ ਹੋਰ ਜਗਾਵਾਂ ਦੇ ਉੱਤੇ ਫਸਲ ਸੁੱਟਣੀ ਪੈਂਦੀ ਹੈ ਜਿਸ ਕਾਰਨ ਆੜਤੀਏ ਵੀ ਦੁਖੀ ਹੁੰਦੇ ਹਨ ਤੇ ਕਿਸਾਨ ਵੀ ਦੁਖੀ ਹੁੰਦੇ ਹਨ ਜਿਸ ਕਾਰਨ ਲਿਫਟਿੰਗ ਦੀ ਸਮੱਸਿਆ ਦੀ ਬਹੁਤ ਦਿੱਕਤ ਆਉਂਦੀ ਹੈ।
ਸ਼ਹਿਰ ਵਾਸੀ ਵੀ ਬਹੁਤ ਪਰੇਸ਼ਾਨ ਹੁੰਦੇ ਹਨ ਕਿਉਂਕਿ ਇਹ ਮੰਡੀ ਸ਼ਹਿਰ ਦੇ ਬਿਲਕੁਲ ਵਿਚਾਲੇ ਹੈ। ਆੜਤੀਆਂ ਦਾ ਕਹਿਣਾ ਹੈ ਕਿ ਇਸ ਦਾਣਾ ਮੰਡੀ ਨੂੰ ਸ਼ਿਫਟ ਕੀਤਾ ਜਾਵੇ ਕਿਉਂਕਿ ਇਹ ਮੰਡੀ ਸ਼ਹਿਰ ਦੇ ਵਿੱਚਕਾਰ ਹੈ। ਆੜਤੀਆਂ ਨੇ ਕਿਸੇ ਹੋਰ ਥਾਂ ਉਤੇ 100 ਏਕੜ ਵਿੱਚ ਦਾਣਾ ਮੰਡੀ ਬਣਾਉਣ ਦੀ ਮੰਗ ਕੀਤੀ ਤਾਂ ਜੋ ਕਿਸਾਨਾਂ ਤੇ ਆੜਤੀਆਂ ਨੂੰ ਦਰਪੇਸ਼ ਮੁਸ਼ਕਲਾਂ ਦਾ ਹੱਲ ਹੋ ਸਕੇ। ਆੜਤੀਆਂ ਦਾ ਕਹਿਣਾ ਹੈ ਕਿ ਅਸੀਂ ਸਰਕਾਰ ਨੂੰ ਪੈਸੇ ਦੇ ਜਰੀਏ ਆਰਥਿਕ ਤੌਰ ਤੇ ਸਹਿਯੋਗ ਦੇਣ ਲਈ ਤਿਆਰ ਹਾਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਆਪ ਪਾਰਟੀ ਦੇ ਸਾਰੇ ਲੀਡਰ ਮੌਜੂਦ ਹਨ। ਸੀਐਮ ਸਾਹਿਬ ਨੂੰ ਬੇਨਤੀ ਕਰ ਰਹੇ ਹਨ ਕਿ ਸੰਗਰੂਰ ਦੀ ਦਾਣਾ ਮੰਡੀ ਦਾ ਹੱਲ ਕੀਤਾ ਜਾਵੇ।

LEAVE A REPLY

Please enter your comment!
Please enter your name here