ਤਰਨ ਤਾਰਨ ’ਚ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ/ ਟ੍ਰਾਂਸਫਾਰਮਰ ’ਤੇ ਕੰਮ ਕਰਨ ਦੌਰਾਨ ਵਾਪਰਿਆ ਹਾਦਸਾ/ ਬਿਜਲੀ ਮੁਲਾਜ਼ਮਾਂ ’ਤੇ ਲੱਗੇ ਅਣਗਹਿਲੀ ਦੇ ਇਲਜ਼ਾਮ

0
3

ਤਰਨ ਤਾਰਨ ਦੇ ਹਲਕਾ ਪੱਟੀ ਦੇ ਕਸਬਾ ਸਭਰਾ ਵਿਖੇ ਅੱਜ ਉਸ ਵੇਲੇ ਵੱਡਾ ਹਾਦਸਾ ਹਾਦਸਾ ਵਾਪਰ ਗਿਆ ਜਦੋਂ ਬਿਜਲੀ ਦੇ ਟਰਾਂਸਫਾਰਮਰ ਤੇ ਚੜ੍ਹੇ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 29 ਸਾਲਾ ਧਰਮਵੀਰ ਸਿੰਘ ਵਜੋਂ ਹੋਈ ਹੈ ਜੋ ਬਿਜਲੀ ਮਹਿਕਮੇ ਵਿਚ ਪ੍ਰਾਈਵੇਟ ਤੌਰ ਤੇ ਕੰਮ ਕਰਦਾ ਸੀ। ਮ੍ਰਿਤਕ ਦੇ ਪਰਿਵਾਰ ਨੇ ਬਿਜਲੀ ਮਹਿਕਮੇ ਦੇ ਮੁਲਾਜਮਾਂ ਉਤੇ ਅਣਗਹਿਲੀ ਦੇ ਇਲਜ਼ਾਮ ਲਾਏ ਹਨ। ਪਰਿਵਾਰ ਦਾ ਇਲਜਾਮ ਹੈ ਕਿ ਪਿੰਡ ਦੇ ਹੀ ਇਕ ਸਾਬਕਾ ਬਿਜਲੀ ਮੁਲਾਜਮਾਂ ਨੇ ਧਰਮਵੀਰ ਸਿੰਘ ਨੂੰ ਬਿਨਾਂ ਸਪਲਾਈ ਕੱਟੇ ਟਰਾਂਸਫਾਰਮਰ ਤੇ ਚੜਾਇਆ ਸੀ, ਜਿਸ ਕਾਰਨ ਉਸ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਪਰਿਵਾਰ ਨੇ ਕਾਰਵਾਈ ਮੰਗੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਧਰਮਵੀਰ ਸਿੰਘ ਪ੍ਰਾਈਵੇਟ ਤੌਰ ਤੇ ਬਿਜਲੀ ਮਹਿਕਮੇ ਵਿੱਚ ਕੰਮ ਕਰਦਾ ਸੀ ਅਤੇ ਅੱਜ ਸਵੇਰ ਵੇਲੇ ਉਸ ਨੂੰ ਪਿੰਡ ਦੇ ਰਹਿਣ ਵਾਲੇ ਸਾਬਕਾ ਬਿਜਲੀ ਮੁਲਾਜ਼ਮਾਂ ਦੇ ਕਹਿਣ ਉਤੇ ਖੰਭੇ ਉੱਪਰ ਚੜਿਆ ਸੀ, ਜਿੱਥੇ ਉਸ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ।
ਪਰਿਵਾਰ ਦੇ ਇਲਜਾਮ ਹੈ ਕਿ ਸਾਥੀ ਮੁਲਾਜਮਾਂ ਨੇ ਉਸ ਨੂੰ ਬਿਨਾਂ ਬਿਜਲੀ ਕੱਟੇ ਤੇ ਪਰਮਿਟ ਲਏ ਕੰਮ ਕਰਨ ਲਈ ਕਿਹਾ ਸੀ। ਜਦੋਂ ਉਹ ਕੰਮ ਕਰ ਰਿਹਾ ਸੀ ਤਾਂ ਅਚਾਨਕ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆ ਗਿਆ ਅਤੇ ਉੱਪਰੋਂ ਡਿੱਗ ਪਿਆ ਜਿਸ ਨੂੰ ਮੌਕੇ ਤੇ ਡਾਕਟਰ ਕੋਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਮ੍ਰਿਤਕ ਐਲਾਨ ਦਿੱਤਾ। ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਅਣਗਹਿਲੀ ਵਰਤਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here