ਨਾਭਾ ’ਚ ਨੌਜਵਾਨ ਨਾਲ ਕੁੱਟਮਾਰ ਮਾਮਲੇ ’ਚ ਨਵਾਂ ਮੌੜ/ ਵੀਡੀਓ ਵਾਇਰਲ ਹੋਣ ਬਾਅਦ ਸਾਹਮਣੇ ਆਇਆ ਨੌਜਵਾਨ/ ਨਸ਼ਾ ਤਸਕਰਾਂ ’ਤੇ ਲਾਏ ਹਮਲੇ ਦੇ ਇਲਜ਼ਾਮ

0
2

 

ਨਾਭਾ ਬਲਾਕ ਦੇ ਪਿੰਡ ਹੋਰਟੀ ਛੰਨਾ ਵਿਖੇ ਇਕ ਨੌਜਵਾਨ ਨਾਲ ਕੁੱਟਮਾਰ ਕੀਤੇ ਜਾਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਦਿਖਾਈ ਦਿੰਦੇ ਨੌਜਵਾਨ ਦੀ ਪਛਾਣ ਕਰਮਜੀਤ ਸਿੰਘ ਵਜੋਂ ਹੋਈ ਹੈ। ਪੀੜਤ ਨੇ ਮੀਡੀਆ ਸਾਹਮਣੇ ਆ ਕੇ ਕੁੱਟਮਾਰ ਤੇ ਵੀਡੀਓ ਵਾਇਰਲ ਹੋਣ ਦੀ ਸੱਚਾਈ ਦੱਸੀ ਹੈ। ਕਰਮਜੀਤ ਸਿੰਘ ਦੇ ਦੱਸਣ ਮੁਤਾਬਕ ਉਹ ਨਸ਼ਿਆਂ ਖਿਲਾਫ ਬਣੀ ਕਮੇਟੀ ਦਾ ਪ੍ਰਧਾਨ ਹੈ, ਜਿਸ ਦੇ ਚਲਦਿਆਂ ਨਸ਼ਾ ਤਸਕਰਾਂ ਨੇ ਉਸ ਨਾਲ ਕੁੱਟਮਾਰ ਕੀਤੀ ਹੈ ਅਤੇ ਲੋਕਾਂ ਵਿਚ ਦਹਿਸ਼ਤ ਪਾਉਣ ਲਈ ਵੀਡੀਓ ਵਾਇਰਲ ਕੀਤੀ ਹੈ। ਪੁਲਿਸ ਨੇ ਪੀੜਤ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਪੀੜਿਤ ਕਰਮਜੀਤ ਦੇ ਮੁਤਾਬਕ ਜਿੱਥੇ ਉਸ ਦੀ ਕੁੱਟਮਾਰ ਹੋਈ ਹੈ ਉੱਥੇ ਇੱਕ ਲੇਡੀ ਨਸ਼ਾ ਵੇਚਦੀ ਸੀ। ਉਨ੍ਹਾਂ ਵੱਲੋਂ ਵੀਡੀਓ ਬਣਾਈ ਜਾ ਰਹੀ ਸੀ ਤਾਂ ਪਿੱਛੋਂ ਦੀ ਆ ਕੇ ਕੁਝ ਵਿਅਕਤੀਆਂ ਨੇ ਰੋਕਿਆ ਗਿਆ ਅਤੇ ਫਿਰ ਉਸ ਦੀ ਕੁੱਟਮਾਰ ਕੀਤੀ ਗਈ, ਇਸ ਸਬੰਧ ਵਿੱਚ ਪੁਲਿਸ ਨੇ 8-10 ਵਿਅਕਤੀਆਂ ਦੇ ਖਿਲਾਫ ਧਾਰਾ 126, 115, 351,191, 190 ਦੀ ਬੀਐਨਐਸ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦੋਸੀਆਂ ਦੀ ਭਾਲ ਕਰ ਰਹੀ ਹੈ।
ਪੀੜਿਤ ਕਰਮਜੀਤ ਸਿੰਘ ਨੇ ਦੱਸਿਆ ਕਿ ਮੈਂ 31 ਮੈਂਬਰੀ ਕਮੇਟੀ ਦਾ ਪ੍ਰਧਾਨ ਹਾਂ। ਜਿੱਥੇ ਵੀ ਨਸ਼ਾ ਵਿਕਦਾ ਹੈ ਅਸੀਂ ਫੋਰਨ ਪੁਲਿਸ ਨੂੰ ਸੂਚਿਤ ਕਰਦੇ ਹਾਂ ਅਤੇ ਕਾਰਵਾਈ ਕਰਵਾਉਣੀ ਹਾਂ, ਪਰ ਮੈਂ ਜਦੋਂ ਪਿੰਡ ਤੋਂ ਰੋਹਟੀ ਛੰਨਾ ਵੱਲ ਆਇਆ ਤਾਂ ਉੱਥੇ ਨਸ਼ਾ ਵਿਕ ਰਿਹਾ ਸੀ ਅਤੇ ਮੈਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਪਿੱਛੋਂ ਆ ਕੇ ਪੰਜ ਛੇ ਵਿਅਕਤੀਆਂ ਨੇ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਮੇਰੀ ਇੱਕ ਗੱਲ ਨਾ ਸੁਣੀ ਅਤੇ ਮੇਰੀ ਦਸਤਾਰ ਵੀ ਲਾਹ ਦਿੱਤੀ। ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਹੈ। ਪੁਲਿਸ ਨੇ ਪੀੜਤ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ।
ਨੌਜਵਾਨ ਦੇ ਦੱਸਣ ਮੁਤਾਬਕ ਉਸ ਦੇ ਕੇਸਾਂ ਤੇ ਪੱਗ ਦੀ ਬੇਅਦਬੀ ਹੋਣ ਦੇ ਚਲਦਿਆਂ ਸਿੱਖ ਜਥੇਬੰਦੀਆਂ ਵੀ ਉਸ ਦੇ ਹੱਕ ਵਿਚ ਨਿਤਰ ਆਈਆਂ ਹਨ ਅਤੇ ਕਈ ਜਥੇਬੰਦੀਆਂ ਦੇ ਆਗੂ ਉਸ ਨੂੰ ਮਿਲਣ ਲਈ ਪਹੁੰਚ ਰਹੇ ਹਨ। ਉਸ ਨੇ ਕਿਹਾ ਕਿ ਉਹ ਨਸ਼ਿਆਂ ਖਿਲਾਫ ਅਪਣੀ ਲੜਾਈ ਜਾਰੀ ਰੱਖੇਗਾ।

LEAVE A REPLY

Please enter your comment!
Please enter your name here