ਗੁਰਦਾਸਪੁਰ ਦੇ ਮੰਦਰਾਂ ’ਚ ਸ਼ਰਧਾਲੂਆਂ ਦੀ ਭੀੜ/ ਨਵਰਾਤਰੀ ਦੇ ਪਹਿਲਾ ਦਿਨ ਮੱਥਾ ਟੇਕ ਰਹੇ ਸ਼ਰਧਾਲੂ

0
3

ਅੱਜ ਨਵਰਾਤਰੇ ਦੇ ਸ਼ੁਰੂ ਹੋਣ ਨਾਲ ਦੇਸ਼ ਭਰ ਦੇ ਮੰਦਰਾਂ ਅੰਦਰ ਸ਼ਰਧਾਲੂਆਂ ਦੀ ਭੀੜ ਲੱਗੀ ਹੋਈ ਹੈ। ਗੱਲ ਜੇਕਰ ਸਰਹੱਦੀ ਜਿਲ੍ਹਾ ਗੁਰਦਾਸਪੁਰ ਦੇ ਹਲਕਾ ਬਟਾਲਾ ਦੀ ਕੀਤੀ ਜਾਵੇ ਤਾਂ ਇੱਥੇ ਸਥਿਤ ਕਾਲੀਦਵਾਰਾ ਮੰਦਿਰ ਅੰਦਰ ਸਵੇਰ ਤੋਂ ਹੀ ਸ਼ਰਧਾਲੂਆਂ ਦਾ ਪਹੁੰਚਣਾ ਸ਼ੁਰੂ ਹੋ ਗਿਆ ਸੀ। ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ਰਧਾਲੂਆ ਨੇ ਕਿਹਾ ਕਿ ਅੱਜ ਦੇ ਦਿਨ ਮਾਤਾ ਜੀ ਦੀ ਅਖੰਡ ਜੋਤ ਜਗਾਈ ਜਾਂਦੀ ਹੈ ਜੋ ਕਿ ਨੌਂ ਦਿਨਾਂ ਤਕ ਲਗਾਤਾਰ ਜਗਾਈ ਜਾਂਦੀ ਹੈ ਅਤੇ ਪੂਰੇ 9 ਦਿਨ ਪੂਰੀ ਧਾਰਮਿਕ ਰੀਤੀ ਨਾਲ ਘਰ ਅਤੇ ਮੰਦਿਰ ’ਚ ਪੂਜਾ ਕੀਤੀ ਜਾਂਦੀ ਹੈ ਅਤੇ ਮਾਤਾ ਰਾਣੀ ਹਰ ਮਨੋਕਾਮਨਾ ਪੂਰੀ ਕਰਦੀ ਹੈ|

LEAVE A REPLY

Please enter your comment!
Please enter your name here