
ਸ਼੍ਰੋਮਣੀ ਅਕਾਲੀ ਦਲ ਵੱਲੋਂ ਪੂਰੇ ਪੰਜਾਬ ਦੇ ਵਿੱਚ ਪੰਜਾਬ ਬਚਾਓ ਰੈਲੀਆਂ ਕੀਤੀਆਂ ਜਾ ਰਹੀਆਂ ਨੇ। ਜਿਸ ਦੇ ਤਹਿਤ ਅੱਜ ਫਰੀਦਕੋਟ ਦੇ ਵਿੱਚ ਵੀ ਇੱਕ ਵਿਸ਼ਾਲ ਰੈਲੀ ਕੀਤੀ ਗਈ ਜਿਸ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਇਲਾਵਾ ਤੋਂ ਇਲਾਵਾ ਹੋਰ ਵੀ ਕਈ ਲੀਡਰ ਪਹੁੰਚੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਅੰਦਰ ਜਿੰਨੇ ਵੀ ਵਿਕਾਸ ਕੰਮ ਹੋਏ ਨੇ, ਸਾਰੇ ਅਕਾਲੀ ਸਰਕਾਰ ਨੇ ਕਰਵਾਏ ਸਨ।
ਗੈਂਗਸਟਰਵਾਦ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਆਉਣ ਉਤੇ ਗੈਂਗਸਟਰ ਨੂੰ ਅਸੀਂ ਹੀ ਖਤਮ ਕਰਾਂਗੇ। ਪੰਜਾਬ ਬਚਾਉ ਰੈਲੀ ਦੌਰਾਨ ਫਰੀਦਕੋਟ ’ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਪ ਸਰਕਾਰ ਦੇ ਚਾਰ ਸਾਲ ਦੇ ਰਿਪੋਰਟ ਕਾਰਡ ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਇੱਕ ਵੀ ਚੀਜ਼ ਦੱਸੇ ਜੋ ਆਪ ਸਰਕਾਰ ਮੌਕੇ ਬਣੀ ਹੋਵੇ, ਸੜਕਾਂ, ਹਵਾਈ ਅੱਡੇ ਅਤੇ ਬਿਜਲੀ ਸਰਪਲੱਸ ਬਾਦਲ ਸਰਕਾਰ ਦੀ ਦੇਣ ਹੈ ਜਦਕਿ ਮੌਜੂਦਾ ਸਰਕਾਰ ਨੇ ਕੁੱਝ ਨਹੀਂ ਕੀਤਾ।

