ਖਜ਼ਾਨਾ ਮੰਤਰੀ ਦੀ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਪ੍ਰੈੱਸ ਕਾਨਫਰੰਸ/ ਨਵੀਂ ਲੈਂਡ ਪੂਲਿੰਗ ਨੀਤੀ ਦੇ ਫਾਇਦਿਆਂ ਦਾ ਕੀਤਾ ਗੁਣਗਾਣ/ ਕਿਹਾ, ਸਰਕਾਰ ਦੇ ਫੈਸਲੇ ਨਾਲ ਹਰ ਪੰਜਾਬੀ ਨੂੰ ਪਹੁੰਚੇਗਾ ਫਾਇਦਾ

0
7

ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਕੀਤੀ ਦਾ ਗੁਣਗਾਣ ਕੀਤਾ ਐ। ਇਸ ਸਬੰਧੀ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਰਪਾਲ ਚੀਮਾ ਨੇ ਕਿਹਾ ਕਿ ਇਹ ਨੀਤੀ ਪੰਜਾਬ ਦੇ ਕਿਸਾਨਾਂ ਤੇ ਆਮ ਲੋਕਾਂ ਲਈ ਲਾਹੇਵੰਦੀ ਸਾਬਤ ਹੋਵੇਗੀ। ਵਿਰੋਧੀ ਪਾਰਟੀਆਂ ਵੱਲੋਂ ਪਾਲਸੀ ਬਾਰੇ ਕੀਤੇ ਜਾ ਰਹੇ ਪ੍ਰਚਾਰ ਨੂੰ ਮਨਘੜਤ ਤੇ ਨਿਰਮੂਲ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਪਾਲਸੀ ਪੰਜਾਬ ਦੇ ਲੋਕਾਂ ਲਈ ਮੀਲ ਪੱਥਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਵਾਲੇ ਲੈਂਡ ਮਾਫੀਏ ਦੇ ਦਬਾਅ ਹੇਠ ਅਜਿਹੀ ਬਿਆਨਬਾਜੀ ਕਰ ਰਹੇ ਨੇ ਪਰ ਪੰਜਾਬ ਸਰਕਾਰ ਲੋਕ-ਹਿਤ ਵਿਚ ਲਏ ਜਾ ਰਹੇ ਅਜਿਹੇ ਫੈਸਲਿਆਂ ਨੂੰ ਹਰ ਹਾਲਤ ਵਿਚ ਲਾਗੂ ਕਰੇਗੀ।  ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਇਸ ਨੀਤੀ ਬਾਰੇ ਲਗਾਤਾਰ ਝੂਠਾ ਪ੍ਰਚਾਰ ਕਰ ਰਹੀਆਂ ਹਨ ਅਤੇ ਅਫਵਾਹਾਂ ਫੈਲਾ ਰਹੀਆਂ ਨੇ ਕਿ ਕਿਸਾਨਾਂ ਤੋਂ ਜ਼ਮੀਨ ਖੋਹ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਕਿਸੇ ਵੀ ਕਿਸਾਨ ਤੋਂ ਜ਼ਮੀਨ ਜ਼ਬਰਦਸਤੀ ਨਹੀਂ ਲਈ ਜਾਵੇਗੀ ਅਤੇ ਜੇਕਰ ਕਿਸਾਨ ਖੁਦ ਚਾਹੇ ਤਾਂ ਉਹ ਉਹ ਜ਼ਮੀਨ ਸਰਕਾਰ ਨੂੰ ਦੇ ਸਕਦਾ ਹੈ ਕਿਉਂਕਿ ਅਕਾਲੀ ਦਲ ਦੀ ਭਾਜਪਾ ਸਰਕਾਰ ਦੌਰਾਨ ਭੂ-ਮਾਫੀਆ ਬਾਦਲ ਵੱਲੋਂ ਚਲਾਇਆ ਜਾਂਦਾ ਸੀ। ਇਸ ਲੈਂਡ ਪੂਲਿੰਗ ਨੀਤੀ ਵਿੱਚ ਜੇਕਰ ਕੋਈ ਖੁਦ ਪ੍ਰਵਾਨਗੀ ਦਿੰਦਾ ਹੈ, ਤਾਂ ਉਸ ਜ਼ਮੀਨ ਨੂੰ ਵਿਕਸਤ ਕਰ ਕੇ ਵੇਚਿਆ ਜਾਵੇਗਾ ਜਿਸ ਵਿੱਚ ਉਸ ਜ਼ਮੀਨ ‘ਤੇ ਸਾਰੀਆਂ ਸਹੂਲਤਾਂ ਉਪਲਬਧ ਹੋਣਗੀਆਂ, ਜਿਸ ਕਾਰਨ ਆਮ ਲੋਕ ਸਰਕਾਰ ਤੋਂ ਜ਼ਮੀਨ ਪ੍ਰਾਪਤ ਕਰ ਸਕਦੇ ਹਨ। ਤੁਸੀਂ ਖੁਦ ਇਹ ਜ਼ਮੀਨ ਖਰੀਦ ਸਕਦੇ ਹੋ ਜਿਸ ਵਿੱਚ ਕਿਸਾਨ ਵੀ ਇੱਕ ਭਾਈਵਾਲ ਹੋਵੇਗਾ ਅਤੇ ਉਸ ਵਿੱਚੋਂ 200 ਗਜ਼ ਵਪਾਰਕ ਪਲਾਟ ਅਤੇ 1000 ਗਜ਼ ਘਰ ਬਣਾਉਣ ਲਈ ਦਿੱਤਾ ਜਾਵੇਗਾ। ਚੀਮਾ ਨੇ ਕਿਹਾ ਕਿ ਸਕਰਾਰ ਵੱਲੋਂ ਭੂ-ਮਾਫੀਆ ਨੂੰ ਖਤਮ ਕੀਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here