ਅੰਮ੍ਰਿਤਸਰ ’ਚ ਔਰਤਾਂ ਨੇ ਗਾਰੰਟੀ ਪੂਰੀ ਹੋਣ ’ਤੇ ਕੱਢੀ ਜਾਗੋ/ 1000 ਰੁਪਏ ਮਿਲਣ ਦੀ ਖੁਸ਼ੀ ’ਚ ਪਾਏ ਭੰਗੜੇ/ ਸਰਕਾਰ ਦਾ ਗਾਰੰਟੀ ਪੂਰੀ ਕਰਨ ’ਤੇ ਕੀਤਾ ਧੰਨਵਾਦ

0
2

ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ 1000 ਰੁਪਏ ਮਿਲਣ ਨੂੰ ਲੈ ਕੇ ਔਰਤਾਂ ਅੰਦਰ ਭਾਰੀ ਖੁਸ਼ੀ ਪਾਈ ਜਾ ਰਹੀ ਹੈ। ਇਸੇ ਨੂੰ ਲੈ ਕੇ ਅੰਮ੍ਰਿਤਸਰ ਵਿਖੇ ਔਰਤਾਂ ਨੇ ਜਾਗੋ ਕੱਢ ਕੇ 1000 ਰੁਪਏ ਮਿਲਮ ਲਈ ਖੁਸ਼ੀ ਜਾਹਰ ਕੀਤੀ। ਇਸ ਮੌਕੇ ਔਰਤਾਂ ਨੇ ਗਿੱਧਾ ਪਾਇਆ ਅਤੇ ਔਰਤਾਂ ਨਾਲ  ਕੀਤਾ ਵਾਅਦਾ ਪੂਰਾ ਕਰਨ ਲਈ ਸਰਕਾਰ ਦਾ ਧੰਨਵਾਦ ਕੀਤਾ।  ਇਸ ਮੌਕੇ ਮੀਡੀਆ ਨਾਲ ਗਾਲਬਾਤ ਕਰਦਿਆਂ ਵਿਧਾਇਕ ਡਾਕਟਰ ਜਸਬੀਰ ਸਿੰਘ ਨੇ ਕਿਹਾ ਕਿ ਅੱਜ ਸਰਕਾਰ ਨੇ ਆਪਣਾ  ਮੁੱਖ ਵਾਅਦਾ ਵੀ ਪੂਰਾ ਕਰ ਦਿੱਤਾ ਹੈ।  ਉਨ੍ਹਾਂ ਕਿਹਾ ਕਿ ਸਰਕਾਰ ਹਮੇਸ਼ਾ ਲੋਕਾਂ ਨਾਲ ਕੀਤੇ ਵਾਅਦੇ ਨਿਭਾਉਣ ਲਈ ਵਚਨਬੱਧ ਹੈ, ਜਿਸ ਦੇ ਚਲਦਿਆਂ ਸਰਕਾਰ ਨੇ ਸਾਰੇ ਵਾਅਦੇ ਪੂਰੇ ਕਰ ਦਿੱਤੇ ਨੇ ਅਤੇ ਔਰਤਾਂ ਨਾਲ ਕੀਤਾ ਆਖਰੀ ਵਾਅਦਾ ਵੀ ਪੂਰਾ ਕਰ ਦਿੱਤਾ ਹੈ। ਇਸ ਮੌਕੇ ਇਕੱਠੀਆਂ ਹੋਈਆਂ ਵੱਡੀ ਗਿਣਤੀ ਵਿੱਚ ਬੀਬੀਆਂ ਢੋਲ ਦੀ ਧੁਨ ਉੱਪਰ ਗਿੱਧਾ ਪਾ ਕੇ ਆਪਣੀ ਖੁਸ਼ੀ ਜਾਹਰ ਕੀਤੀ ਅਤੇ ਜਾਗੋ ਕੱਢ ਕੇ ਅਤੇ ਬੋਲੀਆਂ ਪਾ ਕੇ ਵੀ ਜਸ਼ਨ ਮਨਾਇਆ ਗਿਆ।

LEAVE A REPLY

Please enter your comment!
Please enter your name here