ਪੰਜਾਬ ਡੇਰਾ ਬਾਬਾ ਨਾਨਕ ’ਚ ਸਰਕਾਰ ’ਤੇ ਵਰ੍ਹੇ ਸੁਖਬੀਰ ਬਾਦਲ/ ਇਨਵੈਸਟਮੈਂਟ ਸਮਿਟ ’ਤੇ ਚੁੱਕੇ ਸਵਾਲ/ ਸਾਰਾ ਵਿਕਾਸ ਅਕਾਲੀ ਦਲ ਵੇਲੇ ਹੋਣ ਦਾਅਵਾ By admin - March 13, 2026 0 2 Facebook Twitter Pinterest WhatsApp ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਵੱਲੋਂ ਵਪਾਰੀਆਂ ਲਈ ਕਰਵਾਈ ਜਾ ਰਹੀ ਸਮਿਟ ਤੇ ਸਵਾਲ ਖੜ੍ਹੇ ਕੀਤੇ ਹਨ। ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਵਿਖੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਜਿਹੜੇ ਕੰਮ ਸਰਕਾਰ ਦੇ ਪਹਿਲੇ ਸਾਲ ਕੀਤੇ ਜਾਣੇ ਸੀ, ਉਹ ਅਖੀਰਲੇ ਸਾਲ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਜਿੰਨੇ ਵੀ ਕੰਮ ਹੋਏ ਨੇ, ਸਾਰੇ ਅਕਾਲੀ ਸਰਕਾਰ ਵੇਲੇ ਹੋਏ ਸਨ ਪਰ ਮੌਜੂਦਾ ਸਰਕਾਰ ਇਨ੍ਹਾਂ ਕੰਮਾਂ ਲਈ ਆਪਣੀ ਪਿੱਠ ਥਪਥਪਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਕਾਲੀ ਦਲ ਵੇਲੇ ਹੋਏ ਕੰਮਾਂ ਲਈ ਅਕਾਲੀ ਦਲ ਦਾ ਧੰਨਵਾਦ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਾਲਾਤ ਐਨੇ ਖਰਾਬ ਹੋ ਚੁੱਕੇ ਨੇ ਕਿ ਕਾਰੋਬਾਰੀ ਦੂਜੇ ਸੂਬਿਆਂ ਦਾ ਰੁਖ ਕਰ ਰਹੇ ਨੇ।