ਆਪ ਆਗੂ ਹਰਸਿਮਰਤ ਘੁੰਮਣ ਦਾ ਖਹਿਰਾ ’ਤੇ ਹਮਲਾ/ ਦਿਮਾਗੀ ਸੰਤੁਲਨ ਵਿਗੜਣ ਦਾ ਕੀਤਾ ਦਾਅਵਾ/ ਸਿਹਤ ਬੀਮਾ ਕਾਰਡ ਰਾਹੀਂ ਇਲਾਜ ਕਰਵਾਉਣ ਦੀ ਸਲਾਹ

0
2

ਆਮ ਆਦਮੀ ਪਾਰਟੀ ਅਤੇ ਕਾਂਗਰਸ ਆਗੂਆਂ ਵਿਚਾਲੇ ਸ਼ਬਦੀ ਜੰਗ ਲਗਾਤਾਰ ਵੱਧ ਰਹੀ ਹੈ। ਦੋਵੇਂ ਧਿਰਾਂ ਦੇ ਆਗੂਆਂ ਵੱਲੋਂ ਇਕ ਦੂਜੇ ਪਾਸੇ ਨਿਸ਼ਾਨੇ ਸਾਧੇ ਜਾ ਰਹੇ ਨੇ। ਇਸੇ ਤਹਿਤ ਵਿਧਾਨ ਸਭਾ ਹਲਕਾ ਭੁਲੱਥ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੇ ਸੁਖਪਾਲ ਖਹਿਰਾ ਵੱਲ ਨਿਸ਼ਾਨੇ ਸੇਧਦਿਆਂ ਤੀਖੇ ਸ਼ਬਦੀ ਹਮਲੇ ਕੀਤੇ ਹਨ। ਖਹਿਰਾ ਦੇ ਔਰਤਾਂ ਬਾਰੇ ਬਿਆਨ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਖਹਿਰਾ ਦਾ ਮਾਨਸਿਕ ਸੰਤੁਲਨ ਵਿਗੜ ਗਿਆ ਹੈ, ਇਸ ਲਈ ਉਸ ਨੂੰ ਪੰਜਾਬ ਸਰਕਾਰ ਦੇ ਮੁਫਤ ਇਲਾਜ ਵਾਲੇ ਕਾਰਡ ਰਾਹੀਂ ਦਿਮਾਗੀ ਇਲਾਜ ਕਰਵਾ ਲੈਣਾ ਚਾਹੀਦਾ ਹੈ। ਹਲਕਾ ਇੰਚਾਰਜ ਘੁੰਮਣ ਢਿੱਲਵਾਂ ਵਿਖੇ ਢਿਲਵਾਂ-ਨਡਾਲਾ ਨਵੀਂ ਬਣੀ ਸੜਕ ਦਾ ਉਦਘਾਟਨ ਕਰਨ ਪਹੁੰਚੇ ਹੋਏ ਸਨ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਹਲਕੇ ਵਿੱਚ ਸਾਰੀਆਂ ਹੀ ਸੜਕਾਂ ਨਵੀਆਂ ਬਣ ਰਹੀਆਂ ਹਨ ਅਤੇ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਭੁਲੱਥ ਸੁਭਾਨਪੁਰ ਸੜਕ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ।

LEAVE A REPLY

Please enter your comment!
Please enter your name here