ਗੁਰਦਾਸਪੁਰ ’ਚ ਸ਼ਰਧਾਲੂਆਂ ਦੀ ਟਰਾਲੀ ਨੂੰ ਹਾਦਸਾ/ ਪਿੰਡ ਆਲੇ ਚੱਕ ਨੇੜੇ ਟਿੱਪਰ ਨੇ ਮਾਰੀ ਟੱਕਰ/ ਜਾਨੀ ਨੁਕਸਾਨ ਤੋਂ ਬਚਾਅ, ਕਈਆਂ ਦੇ ਲੱਗੀਆਂ ਮਾਮੂਲੀ ਸੱਟਾਂ

0
2

ਗੁਰਦਾਸਪੁਰ ਦੇ ਪਿੰਡ ਆਲੇ ਚੱਕ ਨੇੜੇ ਸ਼ਰਧਾਲੂਆਂ ਦੀ ਭਰੀ ਟਰਾਲੀ ਨਾਲ ਹਾਦਸਾ ਵਾਪਰਨ ਦੀ ਖਬਰ ਹੈ। ਜਾਣਕਾਰੀ ਅਨੁਸਾਰ ਸ਼ਰਧਾਲੂਆਂ ਨਾਲ ਭਰੀ ਟਰਾਲੀ ਸ੍ਰੀ ਆਨੰਦਪੁਰ ਸਾਹਿਬ ਵੱਲ ਜਾ ਰਹੀ ਸੀ ਕਿ ਪਿੰਡ ਆਲੇ ਚੱਕ ਨੇੜੇ ਤੇਜ਼ ਰਫਤਾਰ ਟਿੱਪਰ ਨੇ ਟਰਾਲੀ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਦ ਟਰੈਕਟਰ ਦੁਕਾਨ ਵਿਚ ਜਾ ਵੜਿਆ। ਇਸ ਹਾਦਸੇ ਵਿਚ ਇਕ ਸਕੂਟੀ ਤੇ ਮੋਟਰ ਸਾਈਕਲ ਨੂੰ ਵੀ ਨੁਕਸਾਨ ਪਹੁੰਚਿਆ ਹੈ। ਹਾਦਸੇ ਵਿਚ ਸ਼ਰਧਾਲੂਆਂ ਦਾ ਵਾਲ ਵਾਲ ਬਚਾਅ ਰਿਹਾ।
ਖਬਰਾਂ ਮੁਤਾਬਕ ਸ਼ਰਧਾਲੂਆਂ ਦਾ ਇਹ ਜਥਾ  ਕਸਬਾ ਦੋਰਾਂਗਲਾ ਤੋਂ ਸ਼੍ਰੀ ਆਨੰਦਪੁਰ ਸਾਹਿਬ ਦੇ ਲਈ ਦਰਸ਼ਨ ਕਰਨ ਲਈ ਰਵਾਨਾ ਹੋਇਆ ਪਰ ਗੁਰਦਾਸਪੁਰ ਦੇ ਪਿੰਡ ਆਲੇ ਚੱਕ ਦੇ ਨਜ਼ਦੀਕ ਸ਼ਰਧਾਲੂਆਂ ਨਾਲ ਭਰੀ ਟਰਾਲੀ ਨੂੰ ਇੱਕ ਕੰਸਟ੍ਰਕਸ਼ਨ ਕੰਪਨੀ ਦੇ ਤੇਜ਼ ਰਫਤਾਰ ਟਿੱਪਰ ਨੇ ਪਿੱਛੋਂ ਦੀ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਟਰੈਕਟਰ ਬੇਕਾਬੂ ਹੋ ਕੇ ਦੁਕਾਨਾਂ ਵਿੱਚ ਜਾ ਵੜਿਆ ਜਿਸ ਕਾਰਨ ਇੱਕ ਦੁਕਾਨ ਦਾ ਨੁਕਸਾਨ ਹੋਣ ਦੇ ਨਾਲ ਨਾਲ  ਇੱਕ ਸਕੂਟੀ ਅਤੇ ਮੋਟਰਸਾਈਕਲ ਲਪੇਟ ਵਿਚ ਆ ਗਏ।  ਗਨੀਮਤ ਰਹੀ ਕਿ ਟਰਾਲੀ ਵਿੱਚ ਬੈਠੇ ਸ਼ਰਧਾਲੂ ਬਾਲ ਬਾਲ ਬਚ ਗਏ ਅਤੇ ਇੱਕ ਸ਼ਰਧਾਲੂ ਦੇ ਹੀ ਮਾਮੂਲੀ ਸੱਟਾ ਲੱਗੀਆਂ ਹਨ।
ਜਾਣਕਾਰੀ ਦਿੰਦੇ ਹੋਏ ਨੁਕਸਾਨੀ ਗਈ ਦੁਕਾਨ ਦੇ ਮਾਲਕ ਅਤੇ ਸ਼ਰਧਾਲੂਆਂ ਨੇ ਦੱਸਿਆ ਕਿ ਉਹ ਘਰੋਂ ਸ਼੍ਰੀ ਅਨੰਦਪੁਰ ਸਾਹਿਬ ਦੇ ਲਈ ਰਵਾਨਾ ਹੋਏ ਸੀ ਜਦੋਂ ਪਿੰਡ ਆਲੇ ਚੱਕ ਦੇ ਨਜ਼ਦੀਕ ਪਹੁੰਚੇ ਤਾਂ ਇੱਕ ਤੇਜ਼ ਰਫਤਾਰ ਟਿੱਪਰ ਟਰੱਕ ਨੇ ਪਿੱਛੋਂ ਟੱਕਰ ਮਾਰ ਦਿੱਤੀ ਜਿਸ ਕਾਰਨ ਟਰਾਲੀ ਬੇਕਾਬੂ ਹੋ ਕੇ ਦੁਕਾਨ ਦੇ ਵਿੱਚ ਜਾ ਵੜੀ ਅਤੇ ਦੁਕਾਨ ਦੇ ਬਾਹਰ ਖੜੇ ਵਾਹਨ ਵੀ ਨੁਕਸਾਨੇ ਗਏ। ਗਨੀਮਤ ਇਹ ਰਹੀ ਕਿ ਉਸ ਵਕਤ ਦੁਕਾਨ ਦੇ ਬਾਹਰ ਕੋਈ ਵੀ ਮੌਜੂਦ ਨਹੀਂ ਸੀ ਜਿਸ ਕਾਰਨ ਕਈ ਕੀਮਤੀ ਜਾਨਾਂ ਬਚ ਗਈਆਂ।

LEAVE A REPLY

Please enter your comment!
Please enter your name here