ਅਬੋਹਰ ’ਚ ਦੁਕਾਨ ਅੰਦਰ ਦਾਖਲ ਹੋ ਕੇ ਕੁੱਟਮਾਰ/ ਮਾਮੂਲੀ ਤਕਰਾਰ ਬਾਅਦ ਅੰਜ਼ਾਮ ਦਿੱਤੀ ਵਾਰਦਾਤ/ ਦੂਜੀ ਧਿਰ ਨੇ ਦੋਸ਼ ਨਕਾਰੇ, ਪੁਲਿਸ ਕਰ ਰਹੀ ਜਾਂਚ

0
2

 

ਅਬੋਹਰ ਦੇ ਪਿੰਡ ਅਮਰਪੁਰਾ ਵਿਖੇ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਮੋਬਾਈਲ ਫੋਨ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਕੁੱਝ ਨੌਜਵਾਨਾਂ ਨੇ ਇਕ ਦੁਕਾਨਦਾਰ ਤੇ ਹਮਲਾ ਕਰ ਦਿੱਤਾ। ਘਟਨਾ ਵੇਲੇ ਦੁਕਾਨਦਾਰ ਤਕਰਾਰ ਦੀ ਪੁਲਿਸ ਕੋਲ ਸ਼ਿਕਾਇਤ ਕਰ ਰਿਹਾ ਸੀ, ਜਿਸ ਤੋਂ ਨਾਰਾਜ ਹੋ ਕੇ ਦੂਜੀ ਧਿਰ ਦੇ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਪੀੜਤ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਹਮਲੇ ਦੀ ਘਟਨਾ  ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਇਸੇ ਦੌਰਾਨ ਦੂਜੀ ਧਿਰ ਨੇ ਦੋਸ਼ ਨਕਾਰਦਿਆਂ ਕਿਹਾ ਕਿ ਉਹ ਮਸਲਾ ਸੁਲਝਾਉਣ ਗਏ ਸੀ, ਜਿੱਥੇ ਉਨ੍ਹਾਂ ਉਤੇ ਹਮਲਾ ਹੋਇਆ ਹੈ। ਪੁਲਿਸ ਨੇ ਦੋਵੇਂ ਧਿਰਾਂ ਦੇ ਬਿਆਨਾਂ ਉਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਲਾਜ ਅਧੀਨ ਮੁਕੇਸ਼ ਪੁੱਤਰ ਹਨੁਮਾਨ ਨੇ ਦੱਸਿਆ ਕਿ ਉਸ ਦੀ ਪਿੰਡ ਵਿੱਚ ਹੀ ਮੋਬਾਈਲ ਰਿਪੇਅਰਿੰਗ ਦੀ ਦੁਕਾਨ ਹੈ। ਪਿੰਡ ਦਾ ਹੀ ਆਸ਼ੀਸ਼ ਨਾਮਕ ਨੌਜਵਾਨ ਕੁਝ ਦਿਨ ਪਹਿਲਾਂ ਆਪਣਾ ਫੋਨ ਠੀਕ ਕਰਵਾਉਣ ਆਇਆ ਸੀ ਅਤੇ ਬਦਲੇ ਵਿੱਚ ਉਸ ਦਾ ਮੋਬਾਈਲ ਫੋਨ ਲੈ ਗਿਆ ਸੀ। ਮੁਕੇਸ਼ ਨੇ ਦੱਸਿਆ ਕਿ ਕੱਲ੍ਹ ਉਹ ਨੌਜਵਾਨ ਉਸ ਕੋਲ ਆਇਆ ਅਤੇ ਆਪਣਾ ਫੋਨ ਮੰਗਣ ਲੱਗ ਪਿਆ। ਇਸ ‘ਤੇ ਉਸ ਨੇ ਕਿਹਾ ਕਿ ਆਪਣੇ ਫੋਨ ਦਾ ਡੱਬਾ ਅਤੇ ਬਿਲ ਲੈ ਆ ਕੇ ਦਿਖਾ ਦੇਵੇ, ਤਾਂ ਉਹ ਉਸ ਨੂੰ ਫੋਨ ਦੇ ਦੇਵੇਗਾ। ਇਸ ਗੱਲ ‘ਤੇ ਉਸ ਨੇ ਗਾਲੀ-ਗਲੌਚ ਕਰਨੀ ਸ਼ੁਰੂ ਕਰ ਦਿੱਤੀ।
ਮੁਕੇਸ਼ ਨੇ ਦੱਸਿਆ ਕਿ ਅੱਜ ਇਸੀ ਵਿਵਾਦ ਕਾਰਨ ਉਹ ਨੇੜੇ ਹੀ ਇੱਕ ਕੰਪਿਊਟਰ ਦੀ ਦੁਕਾਨ ‘ਤੇ ਉਸ ਦੇ ਖ਼ਿਲਾਫ਼ ਸ਼ਿਕਾਇਤ ਲਿਖਵਾ ਰਿਹਾ ਸੀ ਕਿ ਉਹ ਨੌਜਵਾਨ ਆਪਣੇ ਸਾਥੀਆਂ ਸਮੇਤ ਦੁਕਾਨ ਵਿੱਚ ਘੁੱਸ ਆਇਆ ਅਤੇ ਉਸ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ।
ਇਸੇ ਮਾਮਲੇ ਵਿੱਚ ਜ਼ਖ਼ਮੀ ਦੂਜੇ ਪੱਖ ਦੇ ਸੁਧੀਰ ਪੁੱਤਰ ਕਾਲੂ ਰਾਮ ਅਤੇ ਰਣਜੀਤ ਪੁੱਤਰ ਪਰਮਜੀਤ ਨੇ ਦੱਸਿਆ ਕਿ ਮੁਕੇਸ਼ ਦਾ ਆਸ਼ੀਸ਼ ਨਾਲ ਫੋਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਅੱਜ ਉਹ ਉਸ ਦੇ ਨਾਲ ਉਸ ਦੁਕਾਨਦਾਰ ਕੋਲ ਉਸ ਨੂੰ ਸਮਝਾਉਣ ਲਈ ਗਏ ਸਨ, ਪਰ ਉਸ ਨੇ ਆਪਣੇ ਸਾਥੀਆਂ ਸਮੇਤ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਅਤੇ ਜ਼ਖ਼ਮੀ ਕਰ ਦਿੱਤਾ। ਸਾਰਿਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਉਧਰ ਇਸ ਬਾਰੇ ਥਾਣਾ ਪ੍ਰਭਾਰੀ ਬਹਾਵਵਾਲਾ ਰਵਿੰਦਰ ਸ਼ਰਮਾ ਨੇ ਦੱਸਿਆ ਕਿ ਪੁਲਿਸ ਕੋਲ ਮੁਕੇਸ਼ ਅਤੇ ਸੁਧੀਰ ਦੀ ਰਿਪੋਰਟ ਪ੍ਰਾਪਤ ਹੋਈ ਹੈ। ਜਿਸ ਦੇ ਆਧਾਰ ‘ਤੇ ਜਾਂਚ ਅਧਿਕਾਰੀ ਓਮ ਪ੍ਰਕਾਸ਼ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਦੋਵੇਂ ਪੱਖਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਜ਼ਖ਼ਮੀਆਂ ਦੇ ਬਿਆਨਾਂ ਦੇ ਆਧਾਰ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here